ਜੰਮੂ, 15 ਸਤੰਬਰ : ਜੰਮੂ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਬੀਐਸਐਫ ਜਵਾਨ ਦੀ ਮੌਤ ਹੋ ਗਈ।
ਹੌਲਦਾਰ
ਬਿਜੇਂਦਰ ਬਹਾਦਰ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਸੈਕਟਰ ਆਰਨੀਆ ਵਿਚ ਅਗਲੀ ਚੌਕੀ 'ਤੇ
ਡਿਊਟੀ 'ਤੇ ਸੀ ਜਦ ਅੱਜ ਪਾਕਿਸਤਾਨੀ ਫ਼ੌਜ ਨੇ ਸਵੇਰੇ 12.20 ਵਜੇ ਮੋਰਟਾਰ ਦਾਗ਼ੇ ਅਤੇ
ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ।
ਬੀਐਸਐਫ਼ ਜਵਾਨ ਨੇ ਦਸਿਆ ਕਿ ਉਕਤ ਸਿਪਾਹੀ
ਦੀ ਛਾਤੀ ਵਿਚ ਗੋਲੀ ਵੱਜੀ ਅਤੇ ਜ਼ਖ਼ਮਾਂ ਕਾਰਨ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ
ਗਈ। ਉਸ ਨੇ ਦਸਿਆ, '' ਬੀਐਸਐਫ਼ ਨੇ ਬੜੀ ਬਹਾਦਰੀ ਨਾਲ ਜਵਾਬੀ ਫ਼ਾਈਰਿੰਗ ਕੀਤੀ। ਦੁਵੱਲੀ
ਫ਼ਾਈਰਿੰਗ ਅੱਧੀ ਰਾਤ ਤਕ ਤੋਂ ਸਵੇਰ ਤਕ ਚਲਦੀ ਰਹੀ।' ਬਹਾਦਰ (32) ਉੱਤਰ ਪ੍ਰਦੇਸ਼ ਦੇ
ਬਾਲਿਆ ਜ਼ਿਲ੍ਹੇ ਦੇ ਵਿਦਿਆ ਭਵਨ ਨਾਰੇਪੁਰ ਪਿੰਡ ਦਾ ਵਾਸੀ ਸੀ ਅਤੇ ਅਪਣੀ ਪਤਨੀ ਸੁਸ਼ਮਿਤਾ
ਸਿੰਘ ਨਾਲ ਰਹਿੰਦਾ ਸੀ।
ਬੀਐਸਐਫ਼ ਦੀ ਜਵਾਬੀ ਗੋਲੀਬਾਰੀ ਵਿਚ ਕਲ ਪਾਕਿਸਤਾਨ ਦੇ ਦੋ
ਜਵਾਨ ਮਾਰੇ ਗਏ ਜਦਕਿ ਪਾਕਿਸਤਾਨ ਦੁਆਰਾ ਬੁਧਵਾਰ ਨੂੰ ਪੁੰਛ ਅਤੇ ਜੰਮੂ ਦੀਆਂ
ਅੰਤਰਰਾਸ਼ਟਰੀ ਸਰਹੱਦਾਂ ਅਤੇ ਐਲਓਸੀ 'ਤੇ ਕੀਤੀ ਗਈ ਗੋਲਾਬਾਰੀ ਵਿਚ ਤਿੰਨ ਭਾਰਤੀ ਫ਼ੌਜੀ
ਜ਼ਖ਼ਮੀ ਹੋਏ ਸਨ। (ਏਜੰਸੀ)