ਇਸਲਾਮਾਬਾਦ, 4 ਜਨਵਰੀ : ਪਾਕਿਸਤਾਨ ਨੇ ਜਾਸੂਸੀ ਦੇ ਦੋਸ਼ ਹੇਠ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਨਾਗਰਿਕ ਕੁਲਭੂਸ਼ਣ ਜਾਧਵ ਦੀ ਅੱਜ ਇਕ ਹੋਰ ਵੀਡੀਉ ਜਾਰੀ ਕੀਤੀ। ਇਸ ਵਿਚ ਜਾਧਵ ਕਥਿਤ ਤੌਰ 'ਤੇ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਮੁਲਾਕਾਤ ਦੌਰਾਨ ਉਨ੍ਹਾਂ ਦੇ ਪਰਵਾਰ ਨਾਲ ਮੌਜੂਦ ਰਾਜਦੂਤ ਉਸ ਦੀ ਮਾਂ ਨੂੰ ਝਿੜਕ ਰਹੇ ਸਨ। ਵੀਡੀਉ ਵਿਚ ਜਾਧਵ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਉਹ ਭਾਰਤੀ ਫ਼ੌਜ ਦਾ ਅਧਿਕਾਰੀ ਹੈ ਅਤੇ ਉਸ ਦੀ ਸੇਵਾ ਸਮਾਪਤ ਨਹੀਂ ਹੋਈ। ਉਸ ਨੇ ਭਾਰਤ ਨੂੰ ਪੁਛਿਆ ਕਿ ਉਹ ਝੂਠ ਕਿਉਂ ਬੋਲ ਰਿਹਾ ਹੈ ਕਿ ਉਹ ਇਕ ਗੁਪਤਚਰ ਏਜੰਸੀ ਲਈ ਕੰਮ ਕਰ ਰਿਹਾ ਹੈ।