ਪਾਕਿਸਤਾਨ ਨੇ ਮੋਦੀ ਨੂੰ ਭੇਜਿਆ 2.86 ਲੱਖ ਰੁਪਏ ਦਾ ਬਿਲ

ਖ਼ਬਰਾਂ, ਰਾਸ਼ਟਰੀ

ਨਵੀਂ ਦਿਲੀ, 19 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਤੌਰ 'ਦੇ ਵਿਦੇਸ਼ੀ ਦੌਰਿਆਂ 'ਤੇ ਰਹਿੰਦੇ ਹਨ। ਵਿਦੇਸ਼ ਯਾਤਰਾ ਦੌਰਾਨ ਕਈ ਵਾਰ ਉਨ੍ਹਾਂ ਦੇ ਜਹਾਜ਼ ਨੂੰ ਪਾਕਿਸਤਾਨ ਉਪਰੋਂ ਉਡਾਨ ਭਰਨੀ ਪੈਂਦੀ ਹੈ। ਪਾਕਿਸਤਾਨ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਲਾਹੌਰ ਉਪਰੋਂ ਉਡਾਨ ਭਰਨ ਦੀ ਏਵਜ਼ 'ਚ ਭਾਰਤ ਨੂੰ ਬਿਲ ਫੜਾ ਦਿਤਾ ਹੈ। ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸਤੇਮਾਲ ਕੀਤੇ ਗਏ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਦੇ 'ਰੂਟ ਨੈਵੀਗੇਸ਼ਨ ਫੀਸ' ਤਹਿਤ ਢਾਈ ਲੱਖ ਰੁਪਏ ਮੰਗੇ ਹਨ।ਇਹ ਪ੍ਰਗਟਾਵਾ ਇਕ ਆਰ.ਟੀ.ਆਈ. 'ਚ ਹੋਇਆ ਹੈ। ਲੋਕੇਸ਼ ਬਤਰਾ ਨੇ ਆਰ.ਟੀ.ਆਈ. 'ਚ ਜਾਣਕਾਰੀ ਮੰਗੀ ਸੀ। ਇਸ ਦੇ ਜਵਾਬ 'ਚ ਕਿਹਾ ਗਿਆ ਹੈ ਕਿ ਜੂਨ 2016 ਤਕ ਭਾਰਤੀ ਫ਼ੌਜ ਦੇ ਜਹਾਜ਼ ਦਾ ਇਸਤੇਮਾਲ ਪ੍ਰਧਾਨ ਮੰਤਰੀ ਦੀਆਂ 11 ਫ਼ੇਰੀਆਂ ਲਈ ਕੀਤਾ ਗਿਆ। ਇਹ ਬਿਲ ਪ੍ਰਧਾਨ ਮੰਤਰੀ ਮੋਦੀ ਦੇ ਲਾਹੌਰ, ਰੂਸ, ਅਫ਼ਗ਼ਾਨਿਸਤਾਨ, ਇਰਾਨ ਤੇ ਕਤਰ ਦੀਆਂ ਵਿਦੇਸ਼ੀ ਫ਼ੇਰੀਆਂ ਦਾ ਹੈ।