ਜੰਮੂ, 18
ਸਤੰਬਰ : ਪਾਕਿਸਤਾਨੀ ਫ਼ੌਜੀਆਂ ਨੇ ਅੱਜ ਅਰਨੀਆ ਇਲਾਕੇ ਵਿਚ ਲਗਾਤਾਰ ਛੇਵੇਂ ਦਿਨ
ਗੋਲੀਬਾਰੀ ਕੀਤੀ। ਬੀਐਸਐਫ਼ ਦੇ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨੀ ਫ਼ੌਜ ਨੇ ਗੋਲੀਬਾਰੀ
ਕੀਤੀ ਅਤੇ ਗੋਲੇ ਸੁੱਟੇ ਜਿਸ ਦਾ ਬੀਐਸਐਫ਼ ਦੇ ਜਵਾਨਾਂ ਨੇ ਢੁਕਵਾਂ ਜਵਾਬ ਦਿਤਾ। ਅਧਿਕਾਰੀ
ਨੇ ਦਸਿਆ ਕਿ ਪਾਕਿਤਸਾਨੀ ਰੇਂਜਰਾਂ ਨੇ ਕਲ ਰਾਤ 9 ਵਜੇ ਗੋਲੀਆਂ ਚਲਾਉਣੀਆਂ ਸ਼ੁਰੂ
ਕੀਤੀਆਂ ਅਤੇ ਤੜਕੇ ਪੰਜ ਵਜੇ ਤਕ ਰੁਕ ਰੁਕ ਕੇ ਗੋਲੀਬਾਰੀ ਹੁੰਦੀ ਰਹੀ।
ਅਧਿਕਾਰੀ ਨੇ
ਦਸਿਆ, 'ਪਾਕਿਸਤਾਨੀ ਰੇਂਜਰਾਂ ਨੇ ਅਰਨੀਆ ਖੇਤਰ ਵਿਚ ਪਹਿਲਾਂ ਗੋਲੀਬਾਰੀ ਕੀਤੀ ਅਤੇ ਬਾਅਦ
ਵਿਚ ਜ਼ੋਰਦਾਰ ਜਵਾਬ ਦਿਤਾ। ਭਾਰਤੀ ਜਵਾਨਾਂ ਨੇ ਕੁੱਝ ਹੀ ਮਿੰਟਾਂ ਵਿਚ ਜ਼ੋਰਦਾਰ ਕਰਵਾਈ
ਕਰਦਿਆਂ ਪਾਕਿਸਤਾਨੀ ਦੀ ਗੋਲੀਬਾਰੀ ਰੋਕ ਦਿਤੀ।' ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ
ਬੀਐਸਐਫ਼ ਦੇ ਕਿਸੇ ਜਵਾਨ ਜਾਂ ਨਾਗਰਿਕ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਪਾਕਿਸਤਾਨੀ
ਫ਼ੌਜੀਆਂ ਨੇ 16 ਅਤੇ 17 ਸਤੰਬਰ ਦੀ ਦਰਮਿਆਨੀ ਰਾਤ ਨੂੰ ਸਰਹੱਦੀ ਚੌਕੀਆਂ ਅਤੇ ਪਿੰਡਾਂ
ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲੀਬਾਰੀ ਕੀਤੀ ਸੀ ਜਿਸ ਵਿਚ ਇਥ ਔਰਤ ਮਾਰੀ ਗਈ ਸੀ ਅਤੇ
ਪੰਜ ਨਾਗਰਿਕ ਜ਼ਖ਼ਮੀ ਹੋ ਗਏ ਸਨ। (ਏਜੰਸੀ)