ਪਟਨਾ - ਮੋਕਾਮਾ ਯਾਤਰੀ ਰੇਲਗੱਡੀ 'ਚ ਲੱਗੀ ਅੱਗ, 4 ਡੱਬੇ ਸੜ ਕੇ ਸਵਾਹ

ਖ਼ਬਰਾਂ, ਰਾਸ਼ਟਰੀ

ਪਟਨਾ: ਬਿਹਾਰ ਵਿਚ ਮੋਕਾਮਾ ਵਿਖੇ ਪਟਨਾ-ਮੋਕਾਮਾ ਮੇਮੂ ਯਾਤਰੀ ਟ੍ਰੇਨ 'ਚ ਮੰਗਲਵਾਰ ਦੇਰ ਰਾਤ ਕਰੀਬ 1 ਵਜੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟ੍ਰੇਨ ਦੀਆਂ ਛੇ ਡੱਬੇ ਪੂਰੀ ਤਰ੍ਹਾਂ ਸੜ ਗਏ। ਫਾਸਟ ਪੈਸੈਂਜਰ ਮੇਮੂ ਟ੍ਰੇਨ ਦਾ ਇੰਜਣ ਵੀ ਪੂਰੀ ਤਰ੍ਹਾਂ ਸੜ ਗਿਆ। ਅੱਗ ਬੁਝਾਊ ਗੱਡੀਆਂ ਵਲੋਂ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਹੀ ਅੱਗ 'ਤੇ ਕਾਬੂ ਪਾਇਆ ਜਾ ਸਕਿਆ।

ਰਾਤ ਦੇ ਸਮੇਂ ਅਚਾਨਕ ਟ੍ਰੇਨ ਦੇ ਡੱਬਿਆਂ ਨੂੰ ਅੱਗ ਲੱਗ ਗਈ ਅਤੇ ਫੈਲਦੀ ਹੋਈ ਇਕ ਤੋਂ ਬਾਅਦ ਇਕ ਹੋਰ ਡੱਬੇ ਤੱਕ ਪਹੁੰਚ ਗਈ। ਹਾਲਾਂਕਿ ਕੁਝ ਹੋਰ ਡੱਬਿਆਂ ਨੂੰ ਵੀ ਨੁਕਸਾਨ ਪੁੱਜਾ ਹੈ। ਸੂਤਰਾਂ ਅਨੁਸਾਰ ਸ਼ਾਰਟ ਸਰਕਟ ਕਾਰਨ ਇਹ ਅੱਗ ਭੜਕੀ ਹੋ ਸਕਦੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਰ.ਪੀ.ਐੱਫ. ਜੀ.ਆਰ.ਪੀ. ਅਤੇ ਮੋਕਾਮਾ ਥਾਣਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਅੱਗ ਬੁਝਾਉਣ ਦੀ ਤਤਕਾਲ ਕੋਈ ਵਿਵਸਥਾ ਨਹੀਂ ਸੀ।

ਅੱਧੀ ਰਾਤ ਹੋਣ ਕਾਰਨ ਅੱੱਗ 'ਤੇ ਤਤਕਾਲ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਕਾਰਨ ਇੰਨਾ ਨੁਕਸਾਨ ਹੋ ਗਿਆ। ਟ੍ਰੇਨ ਦਾ ਇੰਜਣ ਵੀ ਸੜਦਾ ਹੋਣ ਕਾਰਨ ਉਸਨੂੰ ਡੱਬਿਆਂ ਤੋਂ ਵੱਖ ਕੀਤਾ ਜਾਨਾ ਸੰਭਵ ਨਹੀਂ ਹੋ ਸਕਿਆ। 2 ਵਜੇ ਤੱਕ ਅੱਗ 'ਤੇ ਕਾਬੂ ਪਾਉਣ ਮੁਸ਼ਕਲ ਹੋ ਗਿਆ ਤਾਂ ਤਿੰਨ ਵਜੇ ਅੱਗ ਬੁਝਾਊ ਗੱਡੀਆਂ ਨੂੰ ਬੁਲਾਇਆ ਗਿਆ। ਅੱਗ ਬੁਝਾਊ ਗੱਡੀਆਂ ਨੇ ਬੜੀ ਹੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ।