ਨਵੀਂ
ਦਿੱਲੀ, 16 ਸਤੰਬਰ : ਇਕ ਪਾਸੇ ਲੋਕ ਪਟਰੌਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ,
ਦੂਜੇ ਪਾਸੇ ਕੇਂਦਰ ਸਰਕਾਰ ਦੇ ਮੰਤਰੀ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ।
ਹਾਲ
ਹੀ ਵਿਚ ਕੇਂਦਰੀ ਮੰਤਰੀ ਬਣੇ ਅਲਫ਼ੌਂਸ ਕਨਾਨਥਾਨਮ ਨੇ ਇਕ ਹੋਰ ਵਿਵਾਦਤ ਬਿਆਨ ਦਿੰਦਿਆਂ
ਪਟਰੌਲ ਦੀਆਂ ਵਧੀਆਂ ਕੀਮਤਾਂ ਬਾਰੇ ਕਿਹਾ ਹੈ, 'ਪਟਰੌਲ ਕੌਣ ਖ਼ਰੀਦਦਾ ਹੈ? ਕੋਈ ਵਿਅਕਤੀ
ਜਿਸ ਕੋਲ ਕਾਰ, ਬਾਈਕ ਹੈ, ਨਿਸ਼ਚਿਤ ਤੌਰ 'ਤੇ ਉਹ ਭੁੱਖ ਨਾਲ ਮਰ ਨਹੀਂ ਰਿਹਾ। ਉਹ ਭੁਗਤਾਨ
ਕਰ ਸਕਦਾ ਹੈ। ਉਨ੍ਹਾਂ ਨੂੰ ਕਰਨਾ ਪਵੇਗਾ।' ਮੋਦੀ ਦੇ ਮੰਤਰੀ ਨੇ ਕਿਹਾ, ਮਹਿੰਗਾ ਪਟਰੌਲ
ਖ਼ਰੀਦਣ ਵਾਲੇ ਭੁੱਖ ਨਾਲ ਮਰ ਤਾਂ ਨਹੀਂ ਰਹੇ।' ਇਸ ਤੋਂ ਪਹਿਲਾਂ ਅਲਫ਼ੌਂਸ ਨੇ ਕਿਹਾ ਸੀ
ਕਿ ਲੋਕਾਂ ਦੀ ਭਲਾਈ ਲਈ ਹਰ ਪਿੰਡ ਵਿਚ ਬਿਜਲੀ ਪਹੁੰਚਾਈ ਜਾਵੇਗੀ। ਇਸ ਕੰਮ ਵਿਚ ਭਾਰੀ
ਖ਼ਰਚਾ ਆਵੇਗਾ। ਜਿਹੜੇ ਲੋਕ ਟੈਕਸ ਦੇ ਸਕਦੇ ਹਨ, ਉਨ੍ਹਾਂ ਕੋਲੋਂ ਟੈਕਸ ਲਿਆ ਜਾਵੇਗਾ।
ਮੰਤਰੀ
ਨੇ ਇਹ ਵੀ ਕਿਹਾ ਕਿ ਪਟਰੌਲ ਦੀਆਂ ਕੀਮਤਾਂ ਗ਼ਰੀਬਾਂ ਦੇ ਹਿਤਾਂ ਲਈ ਵਧਾਈਆਂ ਗਈਆਂ ਹਨ।
ਅਲਫ਼ੌਂਸ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਵਿਦੇਸ਼ੀ ਭਾਰਤ ਘੁੰਮਣ ਆਉਂਦੇ ਹਨ, ਉਹ ਅਪਣੇ ਦੇਸ਼
ਵਿਚ ਹੀ ਬੀਫ਼ ਖਾ ਕੇ ਭਾਰਤ ਆਉਣ। (ਏਜੰਸੀ)