ਫਲਿੱਪਕਾਰਟ ‘ਤੇ ਵਿਕ ਰਿਹਾ ਸੀ ਨਕਲੀ ਮਾਲ, ਅਮਰੀਕੀ ਕੰਪਨੀ ਨੇ ਕਰਵਾਇਆ ਕੇਸ ਦਰਜ

ਖ਼ਬਰਾਂ, ਰਾਸ਼ਟਰੀ

ਲੋਕਾਂ ਚ ਅੱਜਕੱਲ੍ਹ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਕਾਫ਼ੀ ਹੱਦ ਤਕ ਵਧ ਗਿਆ ਹੈ। ਪਰ ਆਨਲਾਈਨ ਸ਼ਾਪਿੰਗ ਕਰਨ ਦੇ ਚੱਕਰਾ ‘ਚ ਕਈ ਵਾਰ ਲੋਕਾਂ ਦੇ ਨਾਲ ਧੋਖਾ ਵੀ ਹੋ ਜਾਂਦਾ ਹੈ ਅਤੇ ਉਹ ਪੈਸਿਆਂ ਤੋਂ ਹੱਥ ਧੋ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਭਾਰਤੀ ਆਨਲਾਈਨ ਸ਼ਾਪਿੰਗ ਵੈਬਸਾਈਟ ਫਲਿੱਪਕਾਰਟ ‘ਤੇ ਇਕ ਮੰਨੀ ਪ੍ਰਮੰਨੀ ਅਮਰੀਕੀ ਕੰਪਨੀ ਸਕੇਚਰਸ ਦੇ ਨਕਲੀ ਜੁੱਤੇ ਵੇਚਣ ਦਾ ਸਾਹਮਣੇ ਆਇਆ ਹੈ।

ਵਿਸ਼ਵ ਦੀ ਨਾਮੀ ਅਮਰੀਕੀ ਫੁੱਟਵਿਅਰ ਕੰਪਨੀ ਨੇ ਹਾਈਕੋਰਟ ‘ਚ ਆਨਲਾਈਨ ਰਿਟੇਲ ਕੰਪਨੀ ਫਲਿੱਪਕਾਰਟ ਵਿਰੁੱਧ ਕੇਸ ਦਰਜ ਕਰਵਾਇਆ ਹੈ। ਅਮਰੀਕੀ ਕੰਪਨੀ ਨੇ ਇਹ ਕਾਰਵਾਈ ਪੁਲਿਸ ਵੱਲੋਂ ਫਲਿੱਪਕਾਰਟ ਦੇ ਗੋਦਾਮ ‘ਚ ਮਾਰੇ ਗਏ ਛਾਪੇ ਦੌਰਾਨ ਨਕਲੀ ਜੁੱਤੇ ਮਿਲਣ ਉਪਰੰਤ ਕੀਤੀ ਹੈ।