ਪੀਐੱਨਬੀ ਤੋਂ ਬਾਅਦ ਹੁਣ ਸਾਹਮਣੇ ਆਇਆ 3200 ਕਰੋੜ ਦਾ TDS ਮਹਾਂਘੋਟਾਲਾ

ਖ਼ਬਰਾਂ, ਰਾਸ਼ਟਰੀ

ਮੁੰਬਈ : ਇਨਕਮ ਟੈਕਸ ਵਿਭਾਗ ਨੇ 3200 ਕਰੋੜ ਰੁਪਏ ਦੇ ਟੀਡੀਐਸ ਘੋਟਾਲੇ ਦਾ ਪਰਦਾਫਾਸ਼ ਕੀਤਾ ਹੈ। ਆਈਟੀ ਡਿਪਾਰਟਮੈਂਟ ਨੇ ਅਜਿਹੀ 447 ਕੰਪਨੀਆਂ ਨੂੰ ਪਤਾ ਲਗਾਇਆ ਹੈ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਤੋਂ ਤਾਂ ਟੈਕਸ ਕੱਟ ਲਿਆ ਪਰ ਉਸਨੂੰ ਸਰਕਾਰ ਦੇ ਕੋਲ ਜਮਾਂ ਨਹੀਂ ਕਰਵਾਇਆ। ਇਹਨਾਂ ਕੰਪਨੀਆਂ ਨੇ ਕਰਮਚਾਰੀਆਂ ਦੇ ਕੱਟੇ ਗਏ ਟੀਡੀਐਸ ਨੂੰ ਆਪਣੇ ਬਿਜਨਸ ਵਿਚ ਹੀ ਇੰਵੈਸਟ ਕਰ ਦਿੱਤਾ।

ਸੂਤਰਾਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਦੀ ਟੀਡੀਐਸ ਸ਼ਾਖਾ ਨੇ ਇਹਨਾਂ ਕੰਪਨੀਆਂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਮਾਮਲਿਆਂ ਵਿਚ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਹਨ। ਇਨਕਮ ਟੈਕਸ ਐਕਟ ਦੇ ਤਹਿਤ ਇਨ੍ਹਾਂ ਮਾਮਲਿਆਂ ਵਿਚ ਤਿੰਨ ਮਹੀਨੇ ਤੋਂ ਲੈ ਕੇ ਜੁਰਮਾਨੇ ਦੇ ਨਾਲ 7 ਸਾਲ ਤੱਕ ਦੀ ਸਜਾ ਹੋ ਸਕਦੀ ਹੈ। ਦੋਸ਼ੀ ਕੰਪਨੀਆਂ ਅਤੇ ਮਾਲਿਕਾਂ ਦੇ ਖਿਲਾਫ ਆਈਟੀ ਐਕਟ ਦੇ ਸੈਕਸ਼ਨ 276ਬੀ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।