ਪਿੰਡ ਜਾ ਕੇ ਅਪਣੀ ਮਾਂ ਨੂੰ ਮਿਲੇ ਮੋਦੀ

ਖ਼ਬਰਾਂ, ਰਾਸ਼ਟਰੀ

ਗਾਂਧੀਨਗਰ, 26 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਰਾਏਸਨ ਪਿੰਡ ਵਿਚ ਅਪਣੀ ਮਾਂ ਹੀਰਾਬਾ ਨਾਲ ਮੁਲਾਕਾਤ ਕੀਤੀ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਅਤੇ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਮੋਦੀ ਨੇ 97 ਸਾਲਾ ਮਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਮਾਂ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਪਿੰਡ ਵਿਚ ਰਹਿੰਦੀ ਹੈ। 

ਭਾਜਪਾ ਆਗੂ ਨੇ ਦਸਿਆ, 'ਅੱਜ ਸਵੇਰੇ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚਣ ਮਗਰੋਂ ਮੋਦੀ ਪਹਿਲਾਂ ਰਾਏਸਨ ਆਏ, ਅਪਣੀ ਮਾਂ ਨਾਲ ਥੋੜਾ ਵਕਤ ਬਿਤਾਇਆ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ। ਫਿਰ ਉਹ ਗਾਂਧੀਨਗਰ ਵਿਚ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਚਲੇ ਗਏ।' ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਮੋਦੀ ਕਈ ਵਾਰ ਗੁਜਰਾਤ ਆਏ ਸਨ ਪਰ ਅਪਣੀ ਮਾਂ ਨੂੰ ਮਿਲ ਨਹੀਂ ਸਕੇ। (ਏਜੰਸੀ)