ਨਵੀਂ ਦਿੱਲੀ: ਇਸ ਵਿਅਕਤੀ ਨੇ ਗਰੀਬੀ ਨੂੰ ਆਪਣੀ ਕਿਸਮਤ ਨਹੀਂ ਮੰਨੀ। ਗੁਮਨਾਮੀ ਵਿੱਚ ਜੀਣਾ ਇਸਨੂੰ ਪਸੰਦ ਨਹੀਂ ਸੀ। ਪਿਤਾ ਤਾਂ ਕੁਲੀ ਦਾ ਕੰਮ ਕਰਦੇ ਸਨ, ਉਹ ਬੇਟੇ ਲਈ ਵੀ ਇਹੀ ਚਾਹੁੰਦੇ ਸਨ ਕਿ ਉਹ ਵੀ ਚਾਹ ਦੇ ਬਾਗ ਵਿੱਚ ਜਾਕੇ ਕੁਲੀ ਦਾ ਕੰਮ ਕਰੇ। ਪਰ ਬੇਟੇ ਨੂੰ ਇਹ ਮਨਜ਼ੂਰ ਨਹੀਂ ਸੀ। ਬੇਟੇ ਨੇ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਨਿਕਲਕੇ ਆਪਣੀ ਕਿਸਮਤ ਆਪਣੇ ਆਪ ਬਣਾ ਲਈ। ਅੱਜ ਉਸਦੇ ਨਾਲ ਪੂਰੀ ਫੈਮਿਲੀ ਦੀ ਲਾਇਫ ਬਦਲ ਚੁੱਕੀ ਹੈ।