ਨਵੀਂ
ਦਿੱਲੀ, 30 ਸਤੰਬਰ : ਲਾਲ ਕਿਲ੍ਹਾ ਮੈਦਾਨ ਵਿਚ ਲਾਇਆ ਗਿਆ ਰਾਵਣ ਦਾ ਪੁਤਲਾ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਤੋਂ ਕੁੱਝ ਘੰਟੇ ਪਹਿਲਾਂ ਤੇਜ਼ ਹਵਾ ਨਾਲ ਡਿੱਗ ਪਿਆ।
ਰਾਮਲੀਲਾ
ਕਮੇਟੀ ਦੇ ਪ੍ਰੈਸ ਸਕੱਤਰ ਰਵੀ ਜੈਨਨੇ ਦਸਿਆ ਕਿ 80 ਤੋਂ 90 ਫ਼ੁਟ ਉੱਚਾ ਪੁਤਲਾ ਤੇਜ਼ ਹਵਾ
ਕਾਰਨ ਡਿੱਗ ਪਿਆ ਜਿਸ ਕਾਰਨ ਭਾਜੜ ਮਚ ਗਈ ਕਿਉਂਕਿ ਸ਼ਾਮ ਸਮੇਂ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਤੇ ਹੋਰਾਂ ਨੇ ਇਥੇ ਸਮਾਗਮ ਵਿਚ ਪਹੁੰਚਣਾ ਸੀ। ਜੈਨ ਨੇ ਦਸਿਆ ਕਿ ਪੁਤਲਾ ਦੁਬਾਰਾ
ਖੜਾ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਛੋਟੀ ਜਿਹੀ ਸੀ। ਦੂਜੇ ਪਾਸੇ, ਪੁਲਿਸ
ਅਧਿਕਾਰੀਆਂ ਨੇ ਕਿਹਾ ਕਿ ਪੁਤਲੇ ਲਾਗੇ ਖੜੇ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵਜੀਆਂ
ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਰਾਮਲੀਲਾ ਕਮੇਟੀ ਹਰ ਸਾਲ ਲਾਲ ਕਿਲ੍ਹੇ 'ਚ
ਰਾਮਲੀਲਾ ਸਮਾਗਮ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਤੀਰ ਕਮਾਨ ਨਾਲ ਰਾਵਣ ਦੇ ਪੁਤਲੇ
ਨੂੰ ਤੀਰ ਨਾਲ ਵਿਨ੍ਹਣ ਦਾ ਯਤਨ ਕੀਤਾ ਪਰ ਤੀਰ ਕਮਾਨ, ਕੰਮ ਨਾ ਕਰ ਸਕਿਆ ਤੇ ਮੋਦੀ ਜੀ ਨੇ
ਉਂਜੀ ਤੀਰ ਵਗਾਹ ਕੇ ਪੁਤਲੇ ਉਤੇ ਸੁਟਿਆ ਜਿਵੇਂ ਕਾਗ਼ਜ਼ ਦਾ ਗੋਲਾ ਸੁੱਟੀਦਾ ਹੈ। (ਏਜੰਸੀ)