ਮੁੰਬਈ,
14 ਸਤੰਬਰ: ਬੰਬਈ ਹਾਈ ਕੋਰਟ ਨੇ ਰਿਆਨ ਇੰਟਰਨੈਸ਼ਨਲ ਸਮੂਹ ਦੇ ਤਿੰਨ ਟਰੱਸਟੀਆਂ ਦੀ
ਟਰਾਂਜ਼ਿਟ ਅਗਾਊਂ ਜ਼ਮਾਨਤ ਨੂੰ ਅੱਜ ਖਾਰਜ ਕਰ ਦਿਤਾ ਪਰ ਉਨ੍ਹਾਂ ਨੂੰ ਅਪੀਲ ਕਰਨ ਦੇਣ ਲਈ
ਕਲ ਤਕ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦੇ ਦਿਤੀ।
ਜਸਟਿਸ ਅਜੈ ਗਡਕਰੀ ਨੇ
ਅਪੀਲਕਰਤਾਵਾਂ ਦੇ ਸਮੂਹ ਦੇ ਸੀ.ਈ.ਓ. ਰਿਆਨ ਪਿੰਟੋ ਅਤੇ ਉਨ੍ਹਾਂ ਦੇ ਮਾਪੇ ਅਗਸਟੀਨ
ਪਿੰਟੋ ਅਤੇ ਗ੍ਰੇਸ ਪਿੰਟੋ ਨੂੰ ਮੁੰਬਈ ਪੁਲਿਸ ਕਮਿਸ਼ਨਰ ਦੇ ਸਾਹਮਣੇ ਪਾਸਪੋਰਟ ਜਮ੍ਹਾਂ
ਕਰਵਾਉਣ ਦੇ ਹੁਕਮ ਦਿਤੇ। ਅਗਸਟੀਨ ਪਿੰਟੋ ਸਮੂਹ ਦੇ ਸੰਸਥਾਪਕ ਪ੍ਰਧਾਨ ਅਤੇ ਗ੍ਰੇਸ ਪਿੰਟੋ
ਪ੍ਰਬੰਧ ਨਿਰਦੇਸ਼ਕ ਹਨ।
ਰਿਆਨ ਸਮੂਹ ਦੇ ਗੁੜਗਾਉਂ 'ਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ
ਦੇ ਪਖਾਨੇ 'ਚ ਅੱਠ ਸਤੰਬਰ ਨੂੰ ਸੱਤ ਸਾਲਾਂ ਦੇ ਬੱਚੇ ਪ੍ਰਦੁਮਣ ਠਾਕਰ ਦੇ ਮ੍ਰਿਤਕ ਮਿਲਣ
ਦੇ ਸਿਲਸਿਲੇ 'ਚ ਪਿੰਟੋ ਪ੍ਰਵਾਰ ਨੇ ਗ੍ਰਿਫ਼ਤਾਰੀ ਦੇ ਸ਼ੱਕ ਕਾਰਨ ਅਗਾਊਂ ਜ਼ਮਾਨਤ ਦੀ ਮੰਗ
ਕੀਤੀ ਸੀ।
ਦੂਜੇ ਪਾਸੇ ਗੁੜਗਾਉਂ 'ਚ ਪੁਲਿਸ ਨੇ ਸਕੂਲ ਦੇ ਮਾਲੀ ਅਤੇ ਅਹਿਮ ਚਸ਼ਮਦੀਦ
ਗਵਾਹ ਹਰਪਾਲ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਮਾਮਲੇ 'ਚ ਕੁੱਝ ਹੋਰ ਲੋਕਾਂ ਦੀਆਂ
ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਇਸ ਮਾਮਲੇ 'ਚ ਸਕੂਲ ਦਾ ਬਸ ਕੰਡਕਟਰ ਅਸ਼ੋਕ ਕੁਮਾਰ ਮੁੱਖ
ਸ਼ੱਕੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। (ਪੀਟੀਆਈ)