ਪੁਲਿਸ ਕੁਆਰਟਰ ਵਿਚ ਨਾਬਾਲਗ਼ਾ ਨਾਲ ਬਲਾਤਕਾਰ

ਖ਼ਬਰਾਂ, ਰਾਸ਼ਟਰੀ



ਰਾਮਪੁਰ, 1 ਅਕਤੂਬਰ : ਪੁਲਿਸ ਦੇ ਉਪ ਨਿਰੀਖਕ ਨੇ ਸੱਤ ਸਾਲਾ ਕੁੜੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਘਟਨਾ ਕਲ ਰਾਤ ਦੀ ਹੈ। ਰਾਮਪੁਰ ਜ਼ਿਲ੍ਹੇ ਦੇ ਕੇਮਰੀ ਸ਼ਹਿਰ ਵਿਚ ਪੈਂਦੀ ਪੁਲਿਸ ਚੌਕੀ ਦੇ ਬਾਹਰ ਕੁੜੀ ਖੇਡ ਰਹੀ ਸੀ ਜਦ ਸ਼ਰਾਬ ਦੇ ਨਸ਼ੇ ਵਿਚ ਟੱਲੀ ਤੇਜਵੀਰ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਕਵਾਰਟਰ ਅੰਦਰ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪ੍ਰਤੱਖਦਰਸ਼ੀ ਮੁਤਾਬਕ ਸਿਪਾਹੀ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਦਸਿਆ। ਪੁਲਿਸ ਅਧਿਕਾਰੀ ਵਿਪਿਨ ਤੁਰਤ ਮੌਕੇ 'ਤੇ ਪਹੁੰਚੇ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਨੌਕਰੀ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਵਿਪਿਨ ਨੇ ਦਸਿਆ ਕਿ ਮੁਲਜ਼ਮ ਵਿਰੁਧ ਬਲਾਤਕਾਰ ਦੀ ਧਾਰਾ ਹੇਠ ਪਰਚਾ ਦਰਜ ਕਰ ਲਿਆ ਹੈ।
(ਏਜੰਸੀ)