ਰਾਫ਼ੇਲ ਸੌਦਾ : ਦਾਲ ਵਿਚ ਕੁੱਝ ਤਾਂ ਕਾਲਾ ਹੈ : ਰਾਹੁਲ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 9 ਫ਼ਰਵਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਜਹਾਜ਼ ਸੌਦੇ ਬਾਰੇ ਕਾਂਗਰਸ 'ਤੇ ਹਮਲਾ ਜਾਰੀ ਰਖਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ ਕਿਉਂਕਿ ਕੁੱਝ ਨਾ ਕੁੱਝ ਤਾਂ ਗੜਬੜ ਹੋਈ ਹੈ। ਰਾਹੁਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲ ਸਾਫ਼ ਹੋ ਗਈ ਹੈ ਕਿ ਪ੍ਰਧਾਨ ਮੰਤਰੀ ਬੁਨਿਆਦੀ ਸਵਾਲਾਂ ਦਾ ਜਵਾਬ ਦੇਣ ਤੋਂ ਬਚ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਜੀ ਜਵਾਬ ਨਹੀਂ ਦੇ ਰਹੇ, ਦਾਲ ਵਿਚ ਕੁੱਝ ਤਾਂ ਕਾਲਾ ਹੈ। ਰਾਹੁਲ ਨੇ

 ਕਿਹਾ ਕਿ ਰਖਿਆ ਮੰਤਰੀ ਪਹਿਲਾਂ ਹੀ ਐਲਾਨ ਕਰ ਚੁਕੇ ਹਨ ਕਿ ਉਹ ਰਾਫ਼ੇਲ ਜਹਾਜ਼ ਦੀ ਕੀਮਤ ਦੇਸ਼ ਨੂੰ ਦਸਣਗੇ ਪਰ ਹੁਣ ਉਹ ਕਹਿ ਰਹੇ ਹਨ ਕਿ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਇਹ ਸਰਕਾਰੀ ਭੇਦ ਹੈ। ਰਾਹੁਲ ਨੇ ਸਵਾਲ ਕੀਤਾ, 'ਇਨ੍ਹਾਂ ਵਿਚੋਂ ਕਿਹੜੇ ਦੋਵੇਂ ਬਿਆਨ ਸਹੀ ਹਨ?  ਉਨ੍ਹਾਂ ਕਿਹਾ ਕਿ ਮੋਦੀ ਜੀ ਕੋਲੋਂ ਤਿੰਨ ਸਵਾਲ ਪੁੱਛੇ ਗਏ ਸਨ ਜਿਵੇਂ ਜਹਾਜ਼ ਦੀ ਕੀਮਤ ਅਤੇ ਸਰਕਾਰੀ ਕੰਪਨੀ ਤੋਂ ਖੋਹ ਕੇ ਕਾਰੋਬਾਰੀ ਨੂੰ ਕਰਾਰ ਦੇਣਾ ਆਦਿ। ਜੇ ਹੁਣ ਤਕ ਕੋਈ ਜਵਾਬ ਨਹੀਂ ਮਿਲਿਆ ਤਾਂ ਇਸ ਦਾ ਸਿਰਫ਼ ਇਕੋ ਜਵਾਬ ਹੋ ਸਕਦਾ ਹੈ ਅਤੇ ਇਹ ਹੈ ਕਿ ਦਾਲ ਵਿਚ ਕੁੱਝ ਕਾਲਾ ਹੈ।'           (ਏਜੰਸੀ)