ਰਾਜਸਥਾਨ : ਬੱਸ ਨਦੀ ਵਿਚ ਡਿੱਗੀ, 33 ਮੌਤਾਂ

ਖ਼ਬਰਾਂ, ਰਾਸ਼ਟਰੀ

ਜੈਪੁਰ, 23 ਦਸੰਬਰ: ਰਾਜਸਥਾਨ ਦੇ ਸਵਾਈ ਮਾਧੋਪੁਰ ਕੋਲ ਸਨਿਚਰਵਾਰ ਨੂੰ ਇਕ ਮਿੰਨੀ ਬੱਸ ਨਦੀ ਵਿਚ ਡਿੱਗ ਗਈ। ਇਸ ਹਾਦਸੇ ਵਿਚ 33 ਮੌਤਾਂ ਹੋ ਗਈਆਂ ਜਦਕਿ 8 ਲੋਕ ਜ਼ਖ਼ਮੀ ਹਨ। ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਸ ਘਟਨਾ 'ਤੇ ਸੂਬੇ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੁੱਖ ਪ੍ਰਗਟ ਕੀਤਾ ਹੈ। ਨਿਜੀ ਬੱਸ ਸਵਾਈ ਮਾਧੋਪੁਰ ਤੋਂ ਲਾਲਸੋਟ ਜਾ ਰਹੀ ਸੀ। ਮ੍ਰਿਤਕਾਂ 'ਚ 22 ਮਰਦ, ਸੱਤ ਔਰਤਾਂ ਅਤੇ ਚਾਰ ਬੱਚੇ ਸ਼ਾਮਲ ਹਨ। ਮ੍ਰਿਤਕਾਂ ਵਿਚੋਂ 16 ਦੀ ਪਛਾਣ ਹੋ ਸਕੀ ਹੈ। ਹਾਦਸਾ ਸਵੇਰੇ 6:15 ਵਜੇ ਸਵਾਈ ਮਾਧੋਪੁਰ ਕੋਲ ਦੁੱਬੀ ਇਲਾਕੇ ਵਿਚ ਬਨਾਸ ਨਦੀ 'ਤੇ ਬਣੇ ਪੁਲ 'ਤੇ ਹੋਇਆ। ਬੱਸ ਪੁਲ ਤੋਂ ਨਦੀ ਵਿਚ ਡਿੱਗ ਗਈ ਸੀ। ਨਾਬਾਲਗ਼ ਚਲਾ ਰਿਹਾ ਸੀ ਮਿੰਨੀ ਬੱਸ: ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਅਪਣੇ ਨਾਬਾਲਗ਼ ਕੰਡਕਟਰ ਨੂੰ ਬੱਸ ਚਲਾਉਣ ਨੂੰ ਦਿਤੀ ਸੀ। ਪੁਲ 'ਤੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਉਹ ਰੇਲਿੰਗ ਤੋੜਦੇ ਹੋਏ ਨਦੀ ਵਿਚ ਜਾ ਡਿੱਗੀ। ਕੰਡਕਟਰ ਦੀ ਉਮਰ 16 ਸਾਲ ਦਸੀ ਜਾ ਰਹੀ ਹੈ। ਓਵਰਟੇਕ ਦੌਰਾਨ ਹੋਇਆ ਹਾਦਸਾ: ਸਵਾਈ ਮਾਧੋਪੁਰ ਦੇ ਸਾਂਸਦ ਸੁਖਬੀਰ ਸਿੰਘ ਨੇ ਦਸਿਆ ਕਿ ਹਾਦਸਾ ਡਰਾਈਵਰ ਕਾਰਨ ਹੋਇਆ ਹੈ। ਉਹ ਪੁਲ 'ਤੇ ਓਵਰਟੇਕ ਕਰਨ ਦੀ ਕੋਸ਼ਿਸ਼² ਕਰ ਰਿਹਾ ਸੀ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ। 

ਉਨ੍ਹਾਂ ਕਿਹਾ ਕਿ ਪੀੜਤ ਜ਼ਿਆਦਾਤਰ ਮੱਧ ਪ੍ਰਦੇਸ਼² ਦੇ ਹਨ। ਦੁੱਬੀ ਦੇ ਪੁਲਿਸ ਅਫ਼ਸਰ ਸੁਭਾਸ਼ ਮਿਸ਼²ਰਾ ਨੇ ਦਸਿਆ ਕਿ ਸਵੇਰੇ 10 ਵਜੇ ਤਕ 26 ਲੋਕਾਂ ਦੀ ਲਾਸ਼ ਨਦੀ ਵਿਚ ਕੱਢੀ ਜਾ ਚੁਕੀ ਸੀ। ਮਰਨ ਵਾਲਿਆਂ ਵਿਚ ਰਾਜਸਥਾਨ, ਮੱਧ ਪ੍ਰਦਸ਼² ਅਤੇ ਬਿਹਾਰ ਦੇ ਲੋਕ ਹਨ। ਅਜੇ ਤਕ ਜਿਨ੍ਹਾਂ ਲੋਕਾਂ ਦੀ ਪਛਾਣ ਹੋਈ, ਉੁਨ੍ਹਾਂ ਵਿਚ 7 ਲੋਕ ਸਵਾਈ ਮਾਧੋਪੁਰ ਦੇ ਹਨ।   ਪ੍ਰਧਾਨ ਮੰਤਰੀ ਨੇ ਦਿਤਾ ਮਦਦ ਦਾ ਭਰੋਸਾ: ਪੀਐਮਓ ਵਲੋਂ ਕੀਤੇ ਟਵੀਟ ਵਿਚ ਪ੍ਰਧਾਨ ਮੰਤਰੀ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਪੀ ਐਮ ਨੇ ਟਵੀਟ ਵਿਚ ਲਿਖਿਆ, ਸਵਾਈ ਮਾਧੋਪੁਰ ਵਿਚ ਹੋਏ ਬੱਸ ਹਾਦਸੇ ਨਾਲ ਦੁਖੀ। ਹਾਦਸੇ ਵਿਚ ਮਰਨ ਵਾਲਿਆਂ ਦੇ ਪਰਵਾਰਾਂ ਨੂੰ ਸਾਡੀ ਹਮਦਰਦੀ। ਸੂਬਾ ਸਰਕਾਰ ਬਚਾਅ ਕਾਰਜ ਸਣੇ ਪੂਰੀ ਸਥਿਤੀ 'ਤੇ ਨਜ਼ਰ ਰਖ ਰਹੀ ਹੈ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਵੀ ਪਹੁੰਚਾ ਰਹੀ ਹੈ। ਰਾਹੁਲ ਨੇ ਕਾਰਕੁਨਾਂ ਨੂੰ ਕੀਤੀ ਮਦਦ ਦੀ ਅਪੀਲ: ਰਾਹੁਲ ਨੇ ਅਪਣੇ ਟਵੀਟ 'ਤੇ ਲਿਖਿਆ ਕਿ ਸਵਾਈ ਮਾਧੋਪੁਰ ਦੀ ਦੁਰਘਟਨਾ ਬਹੁਤ ਦੁਖਦ ਹੈ। ਮੇਰੀ ਸੰਵੇਦਨਾਵਾਂ ਮ੍ਰਿਤਕਾਂ ਦੇ ਪਰਵਾਰਾਂ ਨਾਲ ਹਨ। ਰਾਜ ਸਰਕਾਰ ਨੂੰ ਅਪੀਲ ਹੈ ਕਿ ਜ਼ਖ਼²ਮੀਆਂ ਨੂੰ ਤਤਕਾਲ ਹਰ ਤਰ੍ਹਾਂ ਦੀ ਮਦਦ ਪਹੁੰਚਾਏ। ਰਾਜਸਥਾਨ ਕਾਂਗਰਸ ਪਾਰਟੀ ਨੂੰ ਮੇਰੀ ਅਪੀਲ ਹੈ ਕਿ ਬਚਾਅ ਅਤੇ ਰਾਹਤ ਕੰਮ ਵਿਚ ਹਰ ਸੰਭਵ ਮਦਦ ਕਰੇ।   (ਏਜੰਸੀ)