ਰਾਜਸਥਾਨ: ਇਕ ਹੋਰ ਅਖੌਤੀ ਬਾਬੇ ਵਿਰੁਧ ਜਿਨਸੀ ਸ਼ੋਸ਼ਣ ਦੇ ਦੋਸ਼

ਖ਼ਬਰਾਂ, ਰਾਸ਼ਟਰੀ

ਜੈਪੁਰ, 22 ਸਤੰਬਰ: ਰਾਜਸਥਾਨ ਵਿਚ ਅਲਵਰ ਜ਼ਿਲ੍ਹੇ ਦੀ ਅਰਾਵਲੀ ਥਾਣਾ ਪੁਲਿਸ ਨੇ ਸਥਾਨਕ ਪ੍ਰਪਨਾਚਾਰਿਆ ਫਲਹਾਰੀ ਮਹਾਰਾਜ (70) ਵਿਰੁਧ ਕਥਿਤ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ ਵਿਚ ਪੀੜਤਾ ਦਾ ਬਿਆਨ ਦਰਜ ਕਰਨ ਤੋਂ ਬਾਅਦ ਮੌਕੇ ਦਾ ਮੁਆਇਨਾ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਬਿਲਾਸਪੁਰ (ਛਤੀਸਗੜ੍ਹ) ਦੀ ਇਕ ਔਰਤ ਨੇ ਸਥਾਨਕ ਪ੍ਰਪਨਾਚਾਰਿਆ ਫਲਹਾਰੀ ਮਹਾਰਾਜ ਵਿਰੁਧ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ।
ਅਲਵਰ ਦੇ ਪੁਲਿਸ ਥਾਣਾ ਅਧਿਕਾਰੀ ਐਚ ਆਰ ਮੀਣਾ ਨੇ ਦਸਿਆ ਕਿ ਪੁਲਿਸ ਅਜੇ ਤਕ ਦੋਸ਼ੀ ਬਾਬਾ ਦੇ ਬਿਆਨ ਲੈਣ ਹਸਪਤਾਲ ਨਹੀਂ ਗਈ। ਪੀੜਤਾ ਦੇ ਬਿਆਨ ਅਤੇ ਮੌਕਾ ਮੁਆਇਨਾ ਅਤੇ ਜਾਂਚ ਤੋਂ ਬਾਅਦ ਦੋਸ਼ੀ ਤੋਂ ਪੁਛਗਿਛ ਕੀਤੀ ਜਾਵੇਗੀ। ਪੁਲਿਸ ਨੇ ਆਸ਼ਰਮ ਸਥਿਤ ਦੋਸ਼ੀ ਦੇ ਕਮਰੇ ਨੂੰ ਸੀਲ ਕਰ ਦਿਤਾ ਹੈ। ਉਨ੍ਹਾ ਦਸਿਆ ਕਿ ਪੁਲਿਸ ਕਾਰਵਾਈ ਦਾ ਕਿਸੇ ਨੇ ਕੋਈ ਵਿਰੋਧ ਨਹੀ ਕੀਤਾ।
ਇਸ ਮਾਮਲੇ ਵਿਚ ਸ਼ੁਰੂਆਤੀ ਦਰਜ ਹੋਣ ਤੋਂ ਬਾਅਦ ਤੋਂ ਫਲਹਾਰੀ ਮਹਾਰਾਜ ਅਲਵਰ ਦੇ ਇਕ ਨਿਜੀ ਹਪਸਤਾਲ ਵਿਚ ਭਰਤੀ ਹੈ। ਹਸਪਤਾਲ ਦੇ ਨੇੜੇ ਚੌਕਸੀ ਵਜੋਂ ਜ਼ਿਆਦਾ ਪੁਲਿਸ ਤੈਨਾਤ ਕੀਤੀ ਗਈ ਹੈ। (ਪੀਟੀਆਈ)