ਰਾਮ ਰਹੀਮ ਦੇ ਬਾਅਦ ਹੁਣ ਮੁਸ਼ਕਿਲਾਂ 'ਚ ਰਾਧੇ ਮਾਂ, ਜਾਣੋ ਕਿਸਨੇ ਖੋਲ੍ਹੇ ਰਾਜ਼

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਦੇ ਬਾਅਦ ਹੁਣ ਆਪਣੇ ਆਪ ਨੂੰ ਦੇਵੀ ਦਾ ਅਵਤਾਰ ਦੱਸਣ ਵਾਲੀ ਰਾਧੇ ਮਾਂ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ। ਪੰਜਾਬ ਵਿੱਚ ਇੱਕ ਸ਼ਖਸ ਨੇ ਹਾਈਕੋਰਟ ਤੋਂ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਾਉਣ ਦੀ ਅਪੀਲ ਕੀਤੀ ਹੈ।