ਚੰਡੀਗੜ੍ਹ,
14 ਸਤੰਬਰ: ਹਰਿਆਣਾ ਪੁਲਿਸ ਨੇ ਸੌਦਾ ਸਾਧ ਨੂੰ ਭਜਾਉਣ 'ਚ ਮਦਦ ਦੀ ਸਾਜ਼ਸ਼ ਰਚਣ ਦੇ ਦੋਸ਼
'ਚ ਅਪਣੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋ ਹੈੱਡ ਕਾਂਸਟੇਬਲ ਅਤੇ
ਇਕ ਕਾਂਸਟੇਬਲ ਡੇਰਾ ਮੁਖੀ ਨੂੰ ਸੀ.ਬੀ.ਆਈ. ਅਦਾਲਤ 'ਚ ਪੇਸ਼ ਕੀਤੇ ਜਾਣ ਲਈ ਕੀਤੇ ਗਏ
ਸੁਰੱਖਿਆ ਪ੍ਰਬੰਧ 'ਚ ਸ਼ਾਮਲ ਸਨ।
ਹੈੱਡ ਕਾਂਸਟੇਬਲ ਅਮਿਤ, ਹੈੱਡ ਕਾਂਸਟੇਬਲ ਰਾਜੇਸ਼
ਅਤੇ ਕਾਂਸਟੇਬਲ ਰਾਜੇਸ਼ ਨੂੰ ਇਕ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸ ਨੇ ਉਨ੍ਹਾਂ ਨੂੰ
ਤਿੰਨ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿਤਾ। ਹਰਿਆਣਾ ਪੁਲਿਸ ਸੌਦਾ ਸਾਧ ਦੇ ਸੁਰੱਖਿਆ
ਪ੍ਰਬੰਧ 'ਚ ਸ਼ਾਮਲ ਪੰਜ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਚੁੱਕੀ ਹੈ। ਇਸ ਤੋਂ ਇਲਾਵਾ
ਪੰਜਾਬ ਪੁਲਿਸ ਦੇ ਵੀ ਤਿੰਨ ਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। (ਪੀਟੀਆਈ)