ਰਾਸ਼ਟਰਪਤੀ ਕੋਵਿੰਦ ਨੇ ਵਿਗਿਆਨ ਦੇ ਖੇਤਰ 'ਚ ਔਰਤਾਂ ਦੀ ਕਾਫ਼ੀ ਘੱਟ ਹਿੱਸੇਦਾਰੀ ਉਤੇ ਚਿੰਤਾ ਪ੍ਰਗਟਾਈ

ਖ਼ਬਰਾਂ, ਰਾਸ਼ਟਰੀ


ਨਵੀਂ ਦਿੱਲੀ, 26 ਸਤੰਬਰ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ 'ਚ ਵਿਗਿਆਨ ਦੇ ਖੇਤਰ 'ਚ ਔਰਤਾਂ ਦੀ ਹਿੱਸੇਦਾਰੀ ਬਹੁਤ ਘੱਟ ਹੋਣ ਉਤੇ ਅੱਜ ਦੁਖ ਪ੍ਰਗਟਾਉਂਦਿਆਂ ਕਿਹਾ ਕਿ ਲਿੰਗਕ ਸਮਾਨਤਾ ਤੋਂ ਬਗੈਰ ਪ੍ਰਾਪਤੀਆਂ ਕਦੀ ਸਾਰਿਆਂ ਲਈ ਨਹੀਂ ਹੋ ਸਕਦੀਆਂ। ਉਨ੍ਹਾਂ ਵਿਗਿਆਨ ਅਤੇ ਤਕਨੀਕ ਦੇ ਖੇਤਰ 'ਚ ਵਿਦਿਆਰਥਣਾਂ ਅਤੇ ਔਰਤਾ ਦੀ ਹਿੱਸੇਦਾਰੀ ਨੂੰ ਹੱਲਾਸ਼ੇਰੀ ਦੇਣ ਲਈ ਵਿਗਿਆਨਕਾਂ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ।

ਕੋਵਿੰਦ ਨੇ ਕਿਹਾ ਕਿ ਲਿੰਗਕ ਬਰਾਬਰੀ ਤੋਂ ਬਗੈਰ ਸਾਡੇ ਕਿਸੇ ਵੀ ਵਿਕਾਸ ਟੀਚੇ ਦਾ ਕੋਈ ਅਰਥ ਨਹੀਂ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ 'ਚ ਹਰ 10 ਵਿਗਿਆਨਿਕ ਖੋਜਕਰਤਾਵਾਂ 'ਚ ਔਰਤਾਂ ਦੀ ਗਿਣਤੀ ਦੋ ਤੋਂ ਵੀ ਘੱਟ ਹੈ ਅਤੇ ਭਾਰਤੀ ਤਕਨੀਕੀ ਸੰਸਥਾਵਾਂ 'ਚ ਸ਼ਾਮਲ ਹੋਣ ਵਾਲਿਆਂ 'ਚ ਔਰਤਾਂ ਦੀ ਗਿਣਤੀ ਸਿਰਫ਼ 10 ਫ਼ੀ ਸਦੀ ਹੈ।     (ਪੀਟੀਆਈ)