ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਲੋਂ ਭਾਰਤੀ ਟੀਮ ਨੂੰ ਵਧਾਈ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 3 ਫ਼ਰਵਰੀ: ਭਾਰਤੀ ਅੰਡਰ-19 ਟੀਮ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਰਾਜਨੀਤਕ, ਖੇਡ ਅਤੇ ਸਿਨੇਮਾ ਨਾਲ ਜੁੜੇ ਲੋਕਾਂ ਨੇ ਟੀਮ ਦੇ ਨਾਲ ਕੋਚ ਰਾਹੁਲ ਦ੍ਰਾਵਿੜ ਨੂੰ ਵੀ ਵਧਾਈ ਦਿਤੀ ਹੈ।ਰਾਸ਼ਟਰਪਤੀ ਨੇ ਟਵੀਟ ਕੀਤਾ,''ਅੰਡਰ-19 ਵਿਸ਼ਵ ਕੱਪ ਜਿੱਤਣ ਲਈ ਭਾਰਤੀ ਨੌਜਵਾਨ ਕ੍ਰਿਕਟ ਟੀਮ ਨੂੰ ਵਧਾਈ। ਕਪਤਾਨ ਪ੍ਰਿਥਵੀ ਸ਼ਾਅ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਹੀ ਕੋਚ ਰਾਹੁਲ ਦ੍ਰਾਵਿੜ ਅਤੇ ਸਖ਼ਤ ਮਿਹਨਤ ਕਰਨ ਵਾਲੇ ਸਹਿਯੋਗੀ ਮੈਂਬਰਾਂ 'ਤੇ ਸਾਨੂੰ ਮਾਣ ਹੈ।''