ਮਥੁਰਾ, 26 ਸਤੰਬਰ: ਸਾਰਸਵਤ ਬ੍ਰਾਹਮਣ
ਭਾਈਚਾਰੇ ਦੀ ਪ੍ਰਤੀਨਿਧਗੀ ਕਰਦਿਆਂ ਮਥੁਰਾ ਦੇ ਇਕ ਵਕੀਲ ਨੇ ਰਾਸ਼ਟਰਪਤੀ ਅਤੇ ਪ੍ਰਧਾਨ
ਮੰਤਰੀ ਨੂੰ ਅਪੀਲ ਕੀਤੀ ਹੈ ਕਿ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਸਾੜਨ ਉਤੇ ਪਾਬੰਦੀ ਲਾਈ
ਜਾਵੇ। ਓਮਵੀਰ ਸਾਰਸਵਤ ਅਨੁਸਾਰ ਲੰਕਾ ਦਾ ਰਾਜਾ ਰਾਵਣ ਸਾਰਸਵਤ ਬ੍ਰਾਹਮਣ ਸੀ ਅਤੇ ਉਸ ਦੇ
ਪੁਤਲੇ ਸਾੜਨਾ ਇਸ ਭਾਈਚਾਰੇ ਅਤੇ ਰਾਵਣ ਦੇ ਭਗਤਾਂ ਦੀ 'ਬੇਇੱਜ਼ਤੀ' ਹੋਵੇਗੀ।
ਸਾਰਸਵਤ ਨੇ
ਇਸ ਮਹੀਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਯ
ਦੀਪਕ ਮਿਸ਼ਰਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖ ਕੇ
ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਰਸਵਤ ਤੋਂ ਇਲਾਵਾ ਕਈ ਹੋਰ ਭਾਈਚਾਰੇ ਰਾਵਣ ਦੀ
ਪੂਜਾ ਕਰਦੇ ਹਨ ਅਤੇ ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਰਾਵਣ ਦੀ ਵਿਸ਼ਾਲ ਮੂਰਤੀ ਅਤੇ ਦਿੱਲੀ
ਕੋਲ ਗ੍ਰੇਟਰ ਨੋਇਡਾ ਦੇ ਬਿਸਰਾਖ 'ਚ ਉਸ ਦਾ ਇਕ ਮੰਦਰ ਵੀ ਸਥਿਤ ਹੈ। ਉਸ ਨੇ ਕਿਹਾ ਕਿ
ਸੰਵਿਧਾਨ ਅਨੁਸਾਰ ਦੇਸ਼ ਦੇ ਹਰ ਨਾਗਰਿਕ ਨੂੰ ਅਪਣੇ ਧਰਮ ਦੀ ਪਾਲਣਾ ਕਰਨਾ ਦਾ ਅਧਿਕਾਰ ਹੈ
ਅਤੇ ''ਅਸੀ (ਸਾਰਸਵਤ ਬ੍ਰਾਹਮਣ) ਵੀ ਇਸ ਦੇਸ਼ ਦੇ ਵਾਸੀ ਹਾਂ ਅਤੇ ਰਾਵਣ ਦੇ ਪੁਤਲੇ ਸਾੜਨ
ਨਾਲ ਸਾਡੀਆਂ ਭਾਵਨਾਵਾਂ ਨੂੰ ਢਾਹ ਲਗਦੀ ਹੈ।'' (ਪੀਟੀਆਈ)