ਰੇਲਵੇ ਨੇ ਬਣਾਇਆ ਨਵਾਂ ਪਲਾਨ, ਹੁਣ ਲੇਟ ਨਹੀਂ ਹੋਣਗੀਆਂ ਰੇਲਗੱਡੀਆਂ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਸਰਦੀਆਂ ਵਿਚ ਸੰਘਣੀ ਧੁੰਦ ਦੇ ਦੌਰਾਨ ਟਰੇਨਾਂ ਲੇਟ ਹੋ ਜਾਂਦੀਆਂ ਹਨ, ਜਿਸਦੇ ਰੱਦ ਹੋਣ ਦੀ ਵਜ੍ਹਾ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਕਾਫ਼ੀ ਵਿੱਤੀ ਨੁਕਸਾਨ ਵੀ ਹੁੰਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਅਹਿਮ ਕਦਮ ਚੁੱਕਣ ਜਾ ਰਹੀ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਜਲਦੀ ਹੀ ਸਾਰੀਆਂ ਟਰੇਨਾਂ ਵਿਚ ਇਕ ਸਮਾਨ 22 ਕੋਚ ਦੀ ਵਿਵਸਥਾ ਕਰ ਦਿੱਤੀ ਜਾਵੇਗੀ ਤਾਂਕਿ ਕਿਸੇ ਵੀ ਟ੍ਰੇਨ ਨੂੰ ਕਿਸੇ ਵੀ ਰੂਟ 'ਤੇ ਭੇਜਿਆ ਜਾ ਸਕੇ। 

ਡਿਮਾਂਡ ਦੇ ਮੁਤਾਬਕ ਟਰੇਨਾਂ ਵਿਚ ਹੁਣ 12 , 16 , 18 , 22 ਅਤੇ 26 ਕੋਚ ਹੁੰਦੇ ਹਨ ਜਿਸ ਕਾਰਨ ਰੇਲਵੇ ਕਿਸੇ ਟ੍ਰੇਨ ਦੇ ਲੇਟ ਹੋਣ 'ਤੇ ਕਿਸੇ ਹੋਰ ਖੜੀ ਟ੍ਰੇਨ ਨੂੰ ਉਸਦੇ ਨਾਮ ਨਾਲ ਨਹੀਂ ਚਲਾ ਪਾਉਂਦੀ ਅਤੇ ਮੁੱਖ ਟ੍ਰੇਨ ਦਾ ਆਉਣ ਦਾ ਹੀ ਇੰਤਜਾਰ ਕਰਨਾ ਪੈਂਦਾ ਹੈ ਜਿਸਦਾ ਖਾਮਿਆਜਾ ਮੁਸਾਫਰਾਂ ਨੂੰ ਚੁੱਕਣਾ ਪੈਂਦਾ ਹੈ।