ਚੰਡੀਗੜ੍ਹ, 15
ਸਤੰਬਰ (ਨੀਲ ਭਲਿੰਦਰ ਸਿੰਘ): ਬੰਬੇ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ
ਮਗਰੋਂ ਰਿਆਨ ਇੰਟਰਨੈਸ਼ਨਲ ਸਕੂਲ ਗੁੜਗਾਉਂ ਦੇ ਮਾਲਕ ਪਿੰਟੋ ਪਰਵਾਰ ਨੇ ਹੁਣ ਪੱਕੀ ਜ਼ਮਾਨਤ
ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਅੱਜ ਹਾਈ ਕੋਰਟ ਰਜਿਸਟਰੀ ਕੋਲ
ਦਾਇਰ ਕੀਤੀ ਗਈ ਉਨ੍ਹਾਂ ਦੀ ਪਟੀਸ਼ਨ ਵਿਚ ਤਕਨੀਕੀ ਖ਼ਾਮੀਆਂ ਹੋਣ ਕਾਰਨ ਇਹ ਸੁਣਵਾਈ ਹਿਤ
ਸੂਚੀਬੱਧ ਨਹੀਂ ਕੀਤੀ ਜਾ ਸਕੀ। ਮਿਲੀ ਜਾਣਕਾਰੀ ਮੁਤਾਬਕ ਭਲਕੇ ਮੁੜ ਸੋਧੀ ਹੋਈ ਪਟੀਸ਼ਨ
ਦਾਇਰ ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਉਕਤ ਸਕੂਲ ਵਿਚ ਇਕ ਸੱਤ ਸਾਲਾ ਬੱਚੇ ਦੀ ਹਤਿਆ
ਮਗਰੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਸਕੂਲ ਦੇ ਮਾਲਕਾਂ ਨੇ ਬੰਬੇ ਹਾਈ ਕੋਰਟ ਵਿਚ ਅਗਾਊਂ
ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ।