ਨਵੀਂ ਦਿੱਲੀ, 25
ਸਤੰਬਰ: ਦੇਸ਼ ਦੇ ਕੁੱਝ ਹਿੱਸਿਆਂ 'ਚ ਹੜ੍ਹਾਂ ਦੇ ਨਾਲ ਹੀ ਕੁੱਝ ਹਿਸਿਆਂ 'ਚ ਕਮਜ਼ੋਰ ਮੀਂਹ
ਕਰ ਕੇ ਮੌਜੂਦਾ ਸਾਉਣੀ ਸੀਜ਼ਨ 'ਚ ਅਨਾਜ ਦੀ ਪੈਦਾਵਾਰ 38.6 ਲੱਖ ਘੱਟ ਕੇ 13 ਕਰੋੜ 46
ਲੱਖ 70 ਹਜ਼ਾਰ ਟਨ ਰਹਿ ਜਾਣ ਦਾ ਅੰਦਾਜ਼ਾ ਹੈ।
ਖੇਤੀਬਾੜੀ ਮੰਤਰਾਲੇ ਵਲੋਂ ਅੱਜ ਜਾਰੀ ਪਹਿਲੇ ਅਗਾਊਂ ਅੰਦਾਜ਼ੇ ਅਨੁਸਾਰ ਸਾਰੀਆਂ ਸਾਉਣੀ ਦੀਆਂ ਫ਼ਸਲਾਂ ਝੋਨਾ, ਦਾਲਾਂ ਅਤੇ ਮੋਟੇ ਅਨਾਜ ਦੀ ਪੈਦਾਵਾਰ ਪਿਛਲੇ ਸਾਉਣੀ ਸੀਜ਼ਨ ਦੇ ਰੀਕਾਰਡ 13 ਕਰੋੜ 85 ਲੱਖ 20 ਹਜ਼ਾਰ ਟਨ ਤੋਂ ਘੱਟ ਰਹਿਣ ਦੀ ਉਮੀਦ ਹੈ। ਨਕਦੀ ਫ਼ਸਲਾਂ 'ਚ ਕਪਾਹ, ਤੇਲ ਦੇ ਬੀਜ ਅਤੇ ਜੂਟ ਦੀ ਪੈਦਾਵਾਰ ਘਟਣ ਦੀ ਉਮੀਦ ਹੈ ਜਦਕਿ ਗੰਨੇ ਦੀ ਪੈਦਾਵਾਰ ਵਧਣ ਦਾ ਅੰਦਾਜ਼ਾ ਹੈ। ਕਟਾਈ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ।
ਤਾਜ਼ਾ ਅੰਕੜਿਆਂ ਅਨੁਸਾਰ ਝੋਨੇ ਦੀ ਪੈਦਾਵਾਰ ਚਾਲੂ ਸਾਲ
'ਚ 19 ਲੱਖ ਟਨ ਘੱਟ ਕੇ 9 ਕਰੋੜ 44 ਲੱਖ ਟਨ ਰਹਿ ਜਾਣ ਦਾ ਅੰਦਾਜ਼ਾ ਹੈ ਜੋ ਪਿਛਲੇ ਸਾਲ
'ਚ ਰੀਕਾਰਡ 9 ਕਰੋੜ 63 ਲੱਖ 90 ਹਜ਼ਾਰ ਟਨ ਹੋਈ ਸੀ। ਮੋਠਾਂ ਦੀ ਦਾਲ ਦੀ ਪੈਦਾਵਾਰ 47.8
ਲੱਖ ਟਨ ਤੋਂ ਘੱਟ ਕੇ 39Ê9 ਲੱਖ ਟਨ ਰਹਿ ਜਾਣ ਅਤੇ ਮੂੰਗੀ ਦੀ ਪੈਦਾਵਾਰ ਪਹਿਲਾਂ ਦੇ
21.7 ਲੱਖ ਟਨ ਤੋਂ ਵੱਧ ਕੇ 25.3 ਲੱਖ ਟਨ ਰਹਿ ਸਕਦੀ ਹੈ। ਹਾਲਾਂਕਿ ਗੰਨੇ ਦੀ ਪੈਦਾਵਾਰ
ਪਹਿਲਾਂ ਦੇ 30 ਕਰੋੜ 67 ਲੱਖ ਟਨ ਤੋਂ ਵੱਧ ਕੇ ਇਸ ਵਾਰੀ 33 ਕਰੋੜ 76 ਲੱਖ ਟਨ ਹੋ ਸਕਦਾ
ਹੈ।
ਸਾਉਣੀ ਦੀਆਂ ਫ਼ਸਲਾਂ ਦੀ ਪੈਦਾਵਾਰ 'ਚ ਕਮੀ ਦਾ ਕਾਰਨ ਦੇਸ਼ ਦੇ ਕੁੱਝ ਹਿੱਸਿਆਂ
'ਚ ਸੋਕੇ ਵਰਗੀ ਸਥਿਤੀ ਅਤੇ ਕੁੱਝ ਹਿੱਸਿਆਂ 'ਚ ਹੜ੍ਹਾਂ ਦਾ ਆਉਣਾ ਸੀ। ਇਸ ਸਾਲ ਮਾਨਸੂਨ
ਦੇ ਆਮ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਚਾਲੂ ਮਹੀਨੇ ਦੇ ਪਹਿਲੇ ਹਫ਼ਤੇ ਤਕ ਇਸ 'ਚ
ਪੰਜ ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ।
ਆਸਾਮ, ਬਿਹਾਰ, ਗੁਜਰਾਤ ਅਤੇ ਰਾਜਸਥਾਨ 'ਚ
ਹੜ੍ਹ ਵੇਖਣ ਨੂੰ ਮਿਲੇ ਜਦਕਿ ਕਰਨਾਟਕ, ਛੱਤੀਸਗੜ੍ਹ ਅਤੇ ਤਾਮਿਲਨਾਡੂ ਦੇ ਕੁੱਝ ਹਿੱਸਿਆਂ
'ਚ ਸੋਕੇ ਵਰਗੀ ਸਥਿਤੀ ਦਿਸੀ। ਕਟਾਈ ਤੋਂ ਪਹਿਲਾਂ ਆਖ਼ਰੀ ਅੰਦਾਜ਼ਾ ਜਾਰੀ ਕਰਨ ਤੋਂ ਪਹਿਲਾਂ
ਸਰਕਾਰ ਵੱਖੋ-ਵੱਖ ਗੇੜਾਂ 'ਚ ਚਾਰ ਅਗਾਊਂ ਅੰਦਾਜ਼ੇ ਜਾਰੀ ਕਰਦੀ ਸੀ। (ਪੀਟੀਆਈ)