ਸਾਬਕਾ ਕੇਂਦਰੀ ਮੰਤਰੀ ਰਘੂਨਾਥ ਝਾਅ ਦਾ ਦਿਹਾਂਤ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਰਘੂਨਾਥ ਝਾਅ ਦਾ ਦਿਹਾਂਤ ਹੋ ਗਿਆ ਹੈ। ਇੱਥੋਂ ਦੇ ਰਾਮ ਮਨੋਹਰ ਲੋਹਿਆ ਹਸਪਤਾਲ ‘ਚ ਇਲਾਜ ਦੇ ਦੌਰਾਨ ਕੱਲ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਸ਼ਿਵਹਰ ਦੇ ਅੰਬਾਲਾ ਨਿਵਾਸੀ ਰਘੂਨਾਥ 78 ਸਾਲ ਦੇ ਸਨ। ਉਹ ਬਿਹਾਰ ਦੀ ਰਾਜਨੀਤੀ ਦੇ ਇਕ ਪ੍ਰਮੁੱਖ ਹਸਤੀ ਸਨ। ਉਨ੍ਹਾਂ ਦਾ 37 ਸਾਲ ਦਾ ਸੰਸਦੀ ਜੀਵਨ ਸੀ। ਉਹ ਲਗਾਤਾਰ ਛੇ ਵਾਰ ਸ਼ਿਵਹਰ ਤੋਂ ਵਿਧਾਇਕ ਤੇ ਦੋ ਬਾਰ ਕ੍ਰਮਸ਼ ਗੋਪਾਲਗੰਜ ਤੇ ਬੋਤਿਆ ‘ਚ ਸੰਸਦ ਰਹੇ।

ਬਿਹਾਰ ਸਰਕਾਰ ਦੇ ਉਹ ਢੇਡ਼ ਦਰਜਨ ਤੋਂ ਜਿਆਦਾ ਵਿਭਾਗਾਂ ‘ਚ ਮੰਤਰੀ ਰਹੇ। ਉਹ ਕੇਂਦਰ ‘ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ‘ਚ ਉਦਯੋਗ ਮੰਤਰੀ ਵੀ ਰਹੇ।

ਉਹ 1990 ‘ਚ ਮੁੱਖ ਮੰਤਰੀ ਅਹੁੱਦੇ ਦੀ ਚੋਣ ਵੀ ਲਡ਼ੇ ਸਨ ਤੇ ਲਾਲੂ ਪ੍ਰਸਾਦ ਯਾਦਵ ਦੇ ਮੁੱਖ ਮੰਤਰੀ ਬਣਨ ‘ਚ ਉਨ੍ਹਾਂ ਦੀ ਮੱਹਵਪੂਰਨ ਭੂਮਿਕਾ ਰਹੀ ਸੀ।