ਸਾਬਰਮਤੀ ਨਦੀ ਤੋਂ ਸੀ-ਪਲੇਨ 'ਚ ਅੰਬਾਜੀ ਮੰਦਰ ਪੁੱਜੇ ਮੋਦੀ

ਖ਼ਬਰਾਂ, ਰਾਸ਼ਟਰੀ

ਅਹਿਮਦਾਬਾਦ, 12 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਰਮਤੀ ਨਦੀ ਤੋਂ ਸੀ-ਪਲੇਨ ਵਿਚ ਸਵਾਰ ਹੋ ਕੇ ਪਹਿਲਾਂ ਧਰੋਈ ਬੰਨ੍ਹ 'ਤੇ ਗਏ ਤੇ ਫਿਰ ਸੜਕ ਰਾਹੀਂ ਬਨਾਸਕਾਂਠਾ ਜ਼ਿਲ੍ਹੇ ਦੇ ਪ੍ਰਸਿੱਧ ਅੰਬਾਜੀ ਮੰਦਰ ਪਹੁੰਚ ਕੇ ਪੂਜਾ ਕੀਤੀ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਦੀਆਂ ਵੋਟਾਂ ਲਈ ਪ੍ਰਚਾਰ ਅੱਜ ਬੰਦ ਹੋ ਗਿਆ। ਸਰਦਾਰ ਬ੍ਰਿਜ ਲਾਗੇ ਮੋਦੀ ਇਕ ਇੰਜਣ ਵਾਲੇ ਸੀ-ਪਲੇਨ ਵਿਚ ਸਵਾਰ ਹੋਏ। ਇਹ ਪੁਲ ਪੁਰਾਣੇ ਸ਼ਹਿਰ ਨੂੰ ਅਹਿਮਦਾਬਾਦ ਪੱਛਮ ਨਾਲ ਜੋੜਦਾ ਹੈ। ਦੇਸ਼ ਵਿਚ ਇਸ ਤਰ੍ਹਾਂ ਦੇ ਜਹਾਜ਼ ਦੀ ਇਹ ਪਹਿਲੀ ਉਡਾਣ ਹੈ। ਸੀ-ਪਲੇਨ ਇਕ ਫ਼ੁਟ ਡੂੰਘਾਈ ਵਾਲੇ ਪਾਣੀ ਵਿਚ ਵੀ ਉਤਰ ਸਕਦਾ ਹੈ। ਇਹ ਸਸਤਾ ਵੀ ਪੈਂਦਾ ਹੈ। 12 ਸੀਟਾ ਵਾਲੇ ਸੀ ਪਲੇਟ ਦੀ ਕੀਮਤ 12-13 ਕਰੋੜ ਰੁਪਏ ਬੈਠਦੀ ਹੈ।