ਸ਼ਹਿਨਸ਼ਾਹਪੁਰ,
23 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੇ ਸੰਸਦੀ ਖੇਤਰ ਵਾਰਾਣਸੀ ਵਿਚ
ਵੱਖ ਵੱਖ ਪ੍ਰੋਗਰਾਮਾਂ ਦੌਰਾਨ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਵੋਟ ਬੈਂਕ ਲਈ
ਨਹੀਂ। ਸੱਭ ਤੋਂ ਵੱਡੀ ਤਰਜੀਹ ਦੇਸ਼ ਦਾ ਮੁਕੰਮਲ ਵਿਕਾਸ ਹੈ।
ਪ੍ਰਧਾਨ ਮੰਤਰੀ ਨੇ ਕਿਹਾ, 'ਕੁੱਝ ਨੇਤਾ ਅਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਕੰਮ ਕਰਦੇ ਹਨ ਪਰ ਅਸੀਂ ਵਖਰੇ ਸੰਸਕਾਰਾਂ ਨਾਲ ਪਲੇ-ਵਧੇ ਹਨ। ਸਾਡੇ ਲਈ ਰਾਸ਼ਟਰ ਸੱਭ ਤੋਂ ਉਪਰ ਹੈ ਅਤੇ ਇਹੋ ਸਾਡੀ ਸੱਭ ਤੋਂ ਵੱਡੀ ਤਰਜੀਹ ਹੈ।' ਪ੍ਰਧਾਨ ਮੰਤਰੀ ਨੇ ਅਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੂਜੇ ਅਤੇ ਆਖ਼ਰੀ ਦਿਨ ਕਿਹਾ, 'ਹੋਰ ਰਾਜਨੀਤਕ ਪਾਰਟੀਆਂ ਉਸੇ ਕੰਮ ਨੂੰ ਕਰਨਾ ਪਸੰਦ ਕਰਦੀਆਂ ਹਨ ਜਿਨ੍ਹਾਂ ਵਿਚ ਵੋਟਾਂ ਮਿਲਣ ਦੀ ਸੰਭਾਵਨਾ ਹੋਵੇ ਪਰ ਸਾਡਾ ਨਜ਼ਰੀਆ ਵਖਰਾ ਹੈ। ਸਾਡਾ ਚਰਿੱਤਰ ਅਲੱਗ ਹੈ। ਸਾਡੇ ਲਈ ਪਾਰਟੀ ਤੋਂ ਵੱਡਾ ਦੇਸ਼ ਹੈ। ਇਸ ਕਾਰਨ ਸਾਡੀਆਂ ਤਰਜੀਹਾਂ ਵੋਟ ਦੇ ਹਿਸਾਬ ਨਾਲ ਨਹੀਂ ਹੁੰਦੀਆਂ।' ਮੋਦੀ ਨੇ ਐਲਾਨ ਕੀਤਾ ਕਿ ਪੰਜ ਸਾਲਾਂ ਵਿਚ ਹਰ ਕਿਸੇ ਨੂੰ ਘਰ ਮਿਲੇਗਾ। ਉਨ੍ਹਾਂ ਕਾਠ, 'ਕਰੋੜਾਂ ਲੋਕਾਂ ਨੂੰ ਘਰ ਦੇਣ ਦਾ ਕੰਮ ਮੈਂ ਨਹੀਂ ਕਰਾਂਗਾ ਤਾਂ ਹੋਰ ਕੌਣ ਕਰੇਗਾ।'
ਉਨ੍ਹਾਂ ਕਿਹਾ, 'ਇਥੇ ਲੱਗੇ ਪਸ਼ੂ ਧਨ ਮੇਲੇ ਵਿਚ
ਉਨ੍ਹਾਂ ਪਸ਼ੂਆਂ ਦੀ ਸੇਵਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕਦੇ ਵੀ ਵੋਟ ਪਾਉਣ ਨਹੀਂ
ਜਾਣਾ। ਇਹ ਪਸ਼ੂ ਕਿਸੇ ਦੇ ਵੋਟਰ ਨਹੀਂ।' ਉਨ੍ਹਾਂ ਕਿਹਾ ਕਿ ਸਾਲ 2022 ਵਿਚ ਜਦ ਦੇਸ਼
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੋਵੇਗਾ ਤਦ ਪਿੰਡ ਹੋਵੇ ਜਾਂ ਸ਼ਹਿਰ, ਉਥੇ ਰਹਿਣ
ਵਾਲੇ ਹਰ ਗ਼ਰੀਬ ਕੋਲ ਮਕਾਨ ਹੋਵੇਗਾ। ਉਨ੍ਹਾਂ ਕੁੱਝ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ
ਆਵਾਸ ਯੋਜਨਾ ਦੇ ਪ੍ਰਮਾਣ ਪੱਤਰ ਵੀ ਵੰਡੇ। ਉਨ੍ਹਾਂ ਕਿਹਾ, 'ਦੇਸ਼ ਦੇ ਕਰੋੜਾਂ ਬੇਘਰ
ਲੋਕਾਂ ਨੂੰ ਮਕਾਨ ਬਣਾ ਕੇ ਮੈਂ ਨਹੀਂ ਦੇਵਾਂਗਾ ਤਾਂ ਕੌਣ ਦੇਵੇਗਾ।' ਮੋਦੀ ਨੇ ਕਿਹਾ,
'ਕਾਲਾਧਨ, ਭ੍ਰਿਸ਼ਟਾਚਾਰ, ਬੇਈਮਾਨੀ ਵਿਰੁਧ ਮੈਂ ਬਹੁਤ ਲੜਾਈ ਲੜੀ। ਆਮ ਈਮਾਨਦਾਰ ਆਦਮੀ
ਨੂੰ ਇਸ ਕਾਰਨ ਮੁਸ਼ਕਲ ਹੁੰਦੀ ਹੈ ਕਿਉਂਕਿ ਬੇਈਮਾਨ ਉਸ ਨੂੰ ਲੁਟਦੇ ਹਨ। (ਏਜੰਸੀ)