ਸਕੂਲ ਬੱਸ ਡਰਾਈਵਰਾਂ ਅਤੇ ਚਾਲਕਾਂ ਦੇ ਸਮਰਾਟਫ਼ੋਨ ਵਰਤਣ 'ਤੇ ਪਾਬੰਦੀੰ

ਖ਼ਬਰਾਂ, ਰਾਸ਼ਟਰੀ

ਲਖਨਊ, 10 ਸਤੰਬਰ : ਗੁੜਗਾÀਂ ਦੇ ਸਕੂਲ ਵਿਚ ਵਿਦਿਆਰਥੀ ਦੇ ਕਤਲ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਲਖਨਊ ਦੇ ਜ਼ਿਲ੍ਹਾ ਪ੍ਰਸਾਸ਼ਨ ਨੇਸਕੂਲ ਬੱਸ ਡਰਾਈਵਰਾਂ ਅਤੇ ਚਾਲਕਾਂ ਦੇ ਸਮਾਰਟ ਫ਼ੋਨ ਦੀ ਵਰਤੋਂ ਕਰਨ 'ਤੇ ਪਾਬੰਦੀ ਲਾ ਦਿਤੀ ਹੈ। ਲਖਨਊ ਦੇ ਜ਼ਿਲ੍ਹਾ ਕਾਲਜ ਇੰਸਪੈਕਟਰ ਮੇਕਸ਼ ਕੁਮਾਰ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਦੇ ਸਕੂਲੀ ਬੱਸ ਡਰਾਈਵਰਾਂ ਅਤੇ ਚਾਲਕਾਂ ਦੀ ਡਿਊਟੀ ਦੌਰਾਨ ਸਮਾਰਟ ਫ਼ੋਨਾਂ 'ਤੇ ਪਾਬੰਦੀ ਲਾ ਦਿਤੀ ਗਈ ਹੈ ਕਿਉÎਂਕਿ ਸ਼ਿਕਾਇਤਾਂ ਮਿਲਦੀਆਂ ਹਨ ਕਿ ਉਹ ਸਕੂਲੀ ਬੱਚਿਆਂ ਨੂੰ ਇਤਰਾਜ਼ਯੋਗ ਅਤੇ ਅਸ਼ਲੀਲ ਚੀਜ਼ਾਂ ਵਿਖਾਉਂਦੇ ਹਨ। ਉਨ੍ਹਾਂ ਸਕੂਲਾਂ ਨੂੰ ਕਿਹਾ ਕਿ ਸਕੂਲੀ ਬਸਾਂ ਵਿਚ ਕੋਈ ਵੀ ਤਿੱਖੀ ਵਸਤੂ ਨਾ ਲੈ ਕੇ ਆਈ ਜਾਵੇ। ਸਕੂਲੀ ਪ੍ਰਸਾਸ਼ਨ ਅਤੇ ਸਿਖਿਆ ਵਿਭਾਗ ਸਮੇਂ-ਸਮੇਂ ਦੌਰਾਨ ਇਸ ਦੀ ਜਾਂਚ ਕਰਨ।