ਸਾਲ 2017 'ਚ ਪਾਰਟੀ ਦੇ ਨਵੇਂ ਕਮਾਂਡਰਾਂ ਨੂੰ ਮਿਲੀ ਕਮਾਂਡ ਤੋਂ ਬਾਅਦ ਜਿੱਤ ਹਾਰ ਦਾ ਲੇਖਾ-ਜੋਖਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਲਈ ਸਾਲ 2017 ਰਾਜਨੀਤਕ ਤੌਰ ਤੇ ਰਿਹਾ ਅਸ਼ੁਭ

ਸ਼੍ਰੋਮਣੀ ਅਕਾਲੀ ਦਲ ਲਈ ਇਹ ਬੀਤ ਰਿਹਾ ਸਾਲ 2017 ਰਾਜਨੀਤਕ ਤੌਰ ਤੇ ਅਸ਼ੁਭ ਰਿਹਾ। ਇਸ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼੍ਰ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੀ 10 ਸਾਲਾਂ ਤੋਂ ਅਗਵਾਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਰ ਰਹੇ ਸਨ। 

ਪੰਜਾਬ ਵਿਧਾਨ ਸਭਾ ਚੋਣਾਂ  4 ਜਨਵਰੀ, 2017 ਨੂੰ ਹੋਈਆਂ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋਡ਼, ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦਾ ਮੁਕਾਬਲਾ ਹੋਇਆ ਸੀ। ਇਨਾਂ ਚੋਣਾਂ ਤਹਿਤ 117 ਹਲਕਿਆਂ ਵਿੱਚ ਵੋਟਿੰਗ ਹੋਈ ਸੀ ਅਤੇ ਇਨ੍ਹਾ ਚੋਣਾਂ ਦਾ ਨਤੀਜਾ 11 ਮਾਰਚ 2017 ਨੂੰ ਘੋਸ਼ਿਤ ਕੀਤਾ ਗਿਆ ਸੀ, ਜਿਸਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ ਅਤੇ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲੰਬੀ ਸੀਟ ਤੋਂ ਜਿੱਤੇ ਸੀ ਉਨ੍ਹਾਂ ਨੇ 60506 ਵੋਟਾਂ ਹਾਸਲ ਕੀਤੀਆਂ ਸੀ। ਦੂਜੇ ਸਥਾਨ ਉੱਤੇ ਕੈਪਟਨ ਅਮਰਿੰਦਰ ਸਿੰਘ ਰਹੇ ਉਨ੍ਹਾਂ ਨੂੰ 39702 ਮਿਲੀਆਂ ਸੀ। ਤੀਜਾ ਸਥਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਰਹੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸ. ਸੁਖਬੀਰ ਸਿੰਘ ਬਾਦਲ ਨੇ ਵਿਕਾਸ ਕਾਰਜਾਂ ਦੀ ਬਦੌਲਤ ਜਲਾਲਾਬਾਦ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਭਗਵੰਤ ਮਾਨ ਨੂੰ 18500 ਵੋਟਾਂ ਦੇ ਅੰਤਰ ਨਾਲ ਹਰਾਇਆ।
ਭਾਵੇਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਜਿੱਤ ਹੋਈ ਪਰ ਫਿਰ ਵੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ 132 ਸਾਲ ਪੁਰਾਣੀ ਪਾਰਟੀ ਦੀ ਵਿਰਾਸਤ ਨੂੰ ਸੰਭਾਲਣ ਤੋ ਬਾਅਦ...

ਸਾਲ 2017 'ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ 132 ਸਾਲ ਪੁਰਾਣੀ ਪਾਰਟੀ ਦੀ ਵਿਰਾਸਤ ਨੂੰ ਸੰਭਾਲਣ ਤੋ ਬਾਅਦ ਕਾਂਗਰਸ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਹਰਾ ਕੇ ਸੱਤਾ ਵਿੱਚ ਵਾਪਸੀ ਕੀਤੀ ਸੀ। 68 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੇ 44 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਵੀਰਭੱਦਰ ਸਿੰਘ ਦੀ ਅਗਵਾਈ ਵਿੱਚ ਚੋਣ ਲਡ਼ਨ ਵਾਲੀ ਕਾਂਗਰਸ ਪਾਰਟੀ ਨੇ 21 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ ਅਤੇ ਤਿੰਨ ਹੋਰ ਉਮੀਦਵਾਰ ਜਿੱਤੇ ਸੀ। ਇਸ ਪਹਾਡ਼ੀ ਰਾਜ ’ਚ 75.28 ਫ਼ੀਸਦ ਮਤਦਾਨ ਹੋਇਆ ਸੀ। ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਸਿਰਫ਼ 18 ਮਹੀਨੇ ਪਹਿਲਾਂ ਦੇਸ਼ ਦੀ ਸਿਆਸਤ ਉੱਤੇ ਪਕਡ਼ ਮਜ਼ਬੂਤ ਕਰਦਿਆਂ ਗੁਜਰਾਤ ਅਤੇ ਹਿਮਾਚਲ ਵਿਚਲੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤਾਂ ਦਰਜ ਕੀਤੀਆਂ ਹਨ। ਭਾਜਪਾ ਨੇ ਜਿੱਥੇ ਗੁਜਰਾਤ ਵਿੱਚ ਮੁਡ਼ ਸੱਤਾ ਹਾਸਲ ਕੀਤੀ ਹੈ ਉੱਥੇ ਹੀ ਹਿਮਾਚਲ ਵਿੱਚ ਸੱਤਾ ਉੱਤੇ ਕਾਬਜ਼ ਕਾਂਗਰਸ ਪਾਰਟੀ ਨੂੰ ਵੱਡੀ ਮਾਤ ਦਿੱਤੀ ਹੈ।

ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 99 ਸੀਟਾਂ, ਕਾਂਗਰਸ ਨੇ 79 ਅਤੇ ਆਜ਼ਾਦ ਉਮੀਦਵਾਰਾਂ ਨੇ 4 ਸੀਟਾਂ ਜਿੱਤੀਆਂ ਸੀ। ਹਾਲਾਂਕਿ ਇਹ ਅੰਕਡ਼ਾ ਭਗਵਾ ਪਾਰਟੀ ਦੇ ਕਿਆਸ ਤੋਂ ਕਾਫ਼ੀ ਘੱਟ ਰਿਹਾ ਹੈ। ਪਾਰਟੀ ਆਗੂਆਂ ਦਾ 150 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਸੀ ਪਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਉੱਭਰੀ ਕਾਂਗਰਸ ਦੇ ਨਾਲ ਨਾਲ ਪਾਟੀਦਾਰ ਤੇ ਦਲਿਤ ਆਗੂਆਂ ਹਾਰਦਿਕ ਪਟੇਲ, ਅਲਪੇਸ਼ ਠਾਕੁਰ ਤੇ ਜਿਗਨੇਸ਼ ਮੇਵਾਨੀ ਤੋਂ ਭਾਜਪਾ ਨੂੰ ਤਕਡ਼ੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਦੀਆਂ 2012 ਦੀਆਂ ਚੋਣਾਂ ਵਿੱਚ ਉਸ ਕੋਲ 61 ਸੀਟਾਂ ਸਨ।

ਅਖਿਲੇਸ਼ ਯਾਦਵ ਦਾ ਸਾਈਕਲ ਹੋਇਆ ਪੈਂਚਰ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ 403 ਸੀਟਾਂ 'ਤੇ ਹੋਈਆਂ ਵੋਟਾਂ ਦੇ ਨਤੀਜੇ ਵਿਚ ਭਾਜਪਾ ਨੇ ਇਤਿਹਾਸਕ ਜਿੱਤ ਦਰਜ ਕਰਦੇ ਹੋਏ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਸਾਈਕਲ ਨੂੰ ਪੂਰੀ ਤਰ੍ਹਾਂ ਪੈਂਚਰ ਕਰ ਦਿੱਤਾ ਸੀ ਅਤੇ ਕਾਂਗਰਸ ਦੇ ਪੰਜੇ ਤੋਡ਼ ਦਿੱਤੇ ਸੀ। ਜ਼ਿਕਰਯੋਗ ਹੈ ਕਿ ਦੋਹਾਂ ਪਾਰਟੀਆਂ ਨੇ ਯੂ. ਪੀ. ਦੀ ਸੱਤਾ ਲਈ ਹੱਥ ਮਿਲਾਏ ਸਨ ਪਰ ਇਹ ਗੱਠਜੋਡ਼ ਲੋਕਾਂ ਨੂੰ ਜ਼ਿਆਦਾ ਰਾਸ ਨਹੀਂ ਆਇਆ।
ਇਸ ਤਰ੍ਹਾਂ ਰਹੇ ਸੀ ਨਤੀਜੇ

403 ਸੀਟਾਂ 'ਚੋਂ ਭਾਜਪਾ ਨੇ 324 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਸੀ ਜਦੋਂ ਕਿ ਪਾਰਟੀ ਨੂੰ ਬਹੁਤਮ ਲਈ ਸਿਰਫ 202 ਸੀਟਾਂ ਦੀ ਲੋਡ਼ ਸੀ। ਇਸ ਲਿਹਾਜ਼ ਨਾਲ ਭਾਜਪਾ ਨੇ ਯੂ. ਪੀ. ਵਿਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਦੇ ਗੱਠਜੋਡ਼ ਨੇ 54 ਸੀਟਾਂ ਜਿੱਤੀਆਂ ਹਨ। ਸੱਤਾ ਵਿਚ ਵਾਪਸੀ ਦੀ ਤਿਆਰੀ ਕਰੀ ਬੈਠੀ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) 20 ਸੀਟਾਂ 'ਤੇ ਸਿਮਟ ਕੇ ਰਹਿ ਗਈ ਅਤੇ ਹੋਰ ਪਾਰਟੀਆਂ ਨੂੰ ਸਿਰਫ 5 ਸੀਟਾਂ ਹਾਸਲ ਹੋਈਆਂ।

‘2017’ ‘ਚ ਆਮ ਆਦਮੀ ਪਾਰਟੀ ਆਈ ਅਰਸ਼ ਤੋਂ ਫਰਸ਼ ‘ਤੇ

ਪੰਜਾਬ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਆਏ ਨਤੀਜਿਆਂ ਦੇ ਕਰਨ ਆਮ ਆਦਮੀ ਪਾਰਟੀ ਦਾ ਸਾਰੇ ਪਾਸੇ ਪੱਤਾ ਸਾਫ ਹੁੰਦਾ ਹੀ ਦਿਖ ਰਿਹਾ ਹੈ। ‘ਆਪ’ ਤਾਂ ਬਹੁਤ ਵੱਡੇ ਸੁਪਨੇ ਸਜਾਈ ਬੈਠੀ ਸੀ ਪਰ ਜਿਹਡ਼ੇ ਹਾਲ ਦੇ ਦਿਨਾਂ ‘ਚ ਨਤੀਜੇ ਆਏ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਲੋਕਾਂ ਦਾ ਭਰੋਸਾ ਇਸ ਪਾਰਟੀ ਤੋਂ ਉਠ ਗਿਆ ਹੈ।

ਆਮ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ, ਹੁਣ ਸਿਰਫ ਇਕ ਵਿਅਕਤੀ ਦੀ ਪਾਰਟੀ ਬਣ ਕੇ ਰਹਿ ਗਈ ਹੈ, ਕੇਜਰੀਵਾਲ ਦੀ ਮਨਮਾਨੀ, ਹਿਟਲਰ ਵਾਂਗੂ ਤਾਨਸ਼ਾਹੀ ਨੀਤੀਆਂ ਕਾਰਨ ਪਾਰਟੀ ਚੋਟੀ ਤੋ ਹੇਠਾਂ ਆ ਗਈ ਹੈ। ਕਿਸੇ ਵੇਲੇ ਭਾਜਪਾ ਪਾਰਟੀ ਨੂੰ ਦਿੱਲੀ ‘ਚ ਪਟਕਣੀ ਦੇਣ ਵਾਲੀ ਪਾਰਟੀ ਅੱਜ ਆਪਣੇ ਘਰ ਵਿੱਚ ਪ੍ਰਦਰਸ਼ਨ ਕਰਨ ਤੋਂ ਅਸਮਰੱਥ ਜਾਪਦੀ ਹੈ, ਜਾ ਕਹਿ ਲੋ ਵੀ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਪਹਿਲਾਂ ਤੋ ਹੀ ਆਪਣੀ ਜਿੱਤ ਤੈਅ ਮੰਨ ਕੇ ਜਸ਼ਨ ਮਨਾ ਰਹੇ ਕੁਝ ਨੇਤਾਵਾਂ ਦੀਆਂ ਆਸਾਂ ਤੋ ਬਿਲਕੁਲ ਉਲਟ ਚੋਣ ਨਤੀਜੇ ਆਏ।

ਦਰਅਸਲ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਹੁਣ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਪਵੇਗਾ, ਪਰ ਹੋਇਆ ਬਿਲਕੁਲ ਉਲਟ ਕੇਜਰੀਵਾਲ ਨੇ ਕੁਝ ਕਰਨ ਦੀ ਬਜਾਏ ਸਾਰਾ ਮਾਡ਼ੇ ਕੰਮਾਂ ਦਾ ਠੀਕਰਾ ਕੇਂਦਰ ਸਰਕਾਰ ਤੇ ਭੰਨਣਾ ਸ਼ੁਰੂ ਕਰ ਦਿੱਤਾ। ਕੇਜਰੀਵਾਲ ਨੂੰ ਜਾਪਦਾ ਸੀ ਕਿ ਦਿੱਲੀ ‘ਚ ਉਨ੍ਹਾਂ ਦੇ ਪੱਖ ਵਿੱਚ ਚੱਲੀ ਹੋਈ ਹਵਾ, ਪੰਜਾਬ ਵਿੱਚ ਹਨੇਰੀ ਦਾ ਰੂਪ ਧਾਰ ਲਵੇਗੀ ਤੇ ਸਾਨੂੰ ਉਥੋਂ ਦੇ ਸਥਾਨਕ ਨੇਤਾਵਾਂ ਦੀ ਕੋਈ ਲੋਡ਼ ਨਹੀ ਪਵੇਗੀ। ਇਸ ਲਈ ਉਸਨੇ ਪੰਜਾਬ ਵਿੱਚ ਕਈ ਅਜਿਹੀਆਂ ਗਲਤੀਆਂ ਕੀਤੀਆਂ, ਜੋ ਪੰਜਾਬ ਦੇ ਲੋਕਾਂ ਨੂੰ ਸਹਿਣ ਨਾ ਹੋਈਆਂ। ਪੰਜਾਬ ਦੇ ਸਮਝਦਾਰ ਲੋਕਾਂ ਨੇ ‘ਕੁਡ਼ ਕੁਡ਼ ਕਿਤੇ ਤੇ ਆਂਡੇ ਕਿਤੇ’ ਵਾਲੀ ਨੀਤੀ ਤੇ ਕੰਮ ਕੀਤਾ।