ਸਮੌਗ ਨਾਲ ਭਾਰਤ-ਪਾਕਿ ਦੇ ਸ਼ਹਿਰਾਂ 'ਤੇ ਮੰਡਰਾਇਆ ਇਹ ਵੱਡਾ ਸੰਕਟ, ਅਮਰੀਕੀ ਸੰਸਥਾ ਦਾ ਖ਼ੁਲਾਸਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਨਾਰਥ ਇੰਡੀਆ ਅਤੇ  ਦੇ ਕੁਝ ਸ਼ਹਿਰਾਂ ਵਿਚ ਅੱਗੇ ਵੀ ਜ਼ਹਿਰੀਲਾ ਸਮੌਗ-ਏਅਰ ਪ੍ਰਦੂਸ਼ਣ ਜਾਰੀ ਰਹੇਗਾ। ਇਹ ਦਾਅਵਾ ਅਮਰੀਕਾ ਦੇ ਐਟਮਾਸਿਫਾਰਿਕ ਆਰਗੇਨਾਈਜੇਸ਼ਨ ਦੀ ਰਿਪੋਰਟ ਵਿਚ ਕੀਤਾ ਗਿਆ ਹੈ। ਸੈਟੇਲਾਈਟ ਤਸਵੀਰ ਜਾਰੀ ਕਰਦੇ ਹੋਏ  ਦੇ ਧੂੰਏਂ ਅਤੇ ਪਰਾਲੀ ਸਾੜਨ ਨੂੰ ਪ੍ਰਦੂਸ਼ਣ ਦੀ ਵਜ੍ਹਾ ਦੱਸਿਆ ਗਿਆ ਹੈ।

ਇਸ ਦੇ ਨਾਲ ਹੀ ਆਰਗੇਨਾਈਜੇਸ਼ਨ ਨੇ ਕਿਹਾ ਕਿ ਪ੍ਰਦੂਸ਼ਣ ਦੇ ਚਲਦੇ ਇਸ ਸੀਜ਼ਨ ਵਿਚ ਜ਼ਿਆਦਾ ਠੰਡ ਪਵੇਗੀ ਅਤੇ ਸਨੋਅ ਗਲੋਬ ਦੀ ਹਾਲਤ ਬਣ ਸਕਦੀ ਹੈ। ਦੱਸ ਦੇਈਏ ਕਿ ਦਿੱਲੀ ਅਤੇ ਨਾਰਥ ਇੰਡੀਆ ਦੇ ਕੁਝ ਸ਼ਹਿਰਾਂ ਵਿਚ ਪਿਛਲੇ ਹਫ਼ਤੇ ਪ੍ਰਦੂਸ਼ਣ ਦਾ ਪੱਧਰ ਸੀਵੀਅਰ ਪੱਧਰ ਤੱਕ ਪਹੁੰਚ ਗਿਆ। ਇਸ ਨੂੰ ਦੇਖਦੇ ਹੋਏ ਸਰਕਾਰ ਨੂੰ ਸਿਹਤ ਐਮਰਜੈਂਸੀ ਲਾਗੂ ਕਰਨੀ ਪਈ ਸੀ। ਦਿੱਲੀ ਐੱਨਸੀਆਰ ਵਿਚ ਕੰਟਰੱਕਸ਼ਨ, ਇੱਟ ਭੱਠਿਆਂ ‘ਤੇ ਰੋਕ ਲਗਾਈ ਗਈ ਸੀ।

ਕੀ ਹੁੰਦੀ ਹੈ ਸਨੋਅ ਗਲੋਬ ਸਥਿਤੀ?
ਐੱਨਓਏਏ ਦੇ ਮੁਤਾਬਕ ਦਿੱਲੀ ਸਮੇਤ ਨਾਰਥ ਇੰਡੀਆ ਦੇ ਐਟਮਾਸਿਫਾਰਿਕ ਵਿਚ ਹਾਨੀਕਾਰਕ ਕਣਾਂ ਦੀ ਇਵਰਜ਼ਨ ਲੇਅਰ ਬਣ ਚੁੱਕੀ ਹੈ। ਇਯ ਦੀ ਵਜ੍ਹਾ ਨਾਲ ਧੁੰਦ (ਸਮੌਗ) ਦੇ ਉਪਰ ਗਰਮ ਹਵਾ ਮੌਜੂਦ ਹੈ। ਉੱਥੇ ਜ਼ਮੀਨ ਦੇ ਆਸਪਾਸ ਦੀ ਹਵਾ ਠੰਡੀ ਹੈ ਅਤੇ ਇਸ ਨੂੰ ਉੱਪਰ ਜਾਣ ਦਾ ਮੌਕਾ ਨਹੀਂ ਮਿਲ ਰਿਹਾ। ਠੰਡੀ ਹਵਾ ਵਿਚ ਘੁਲੇ ਕਣਾਂ ਕਾਰਨ ਜ਼ਹਿਰੀਲੀ ਧੁੰਦ ਛਾਈ ਰਹੇਗੀ। ਜਿਸ ਕਾਰਨ ਆਉਣ ਵਾਲੇ ਕੁਝ ਮਹੀਨਿਆਂ ਵਿਚ ਠੰਡ ਵਧ ਸਕਦੀ ਹੈ।

ਅਮਰੀਕਾ ਦੇ ਨੈਸ਼ਨਲ ਓਸ਼ਿਨਿਕ ਐਂਡ ਐਟਮਾਸਿਫਾਰਿਕ ਐਡਮਿਨਿਸਟ੍ਰੇਸ਼ਨ (ਐੱਨਓਏਏ) ਨੇ ਜਾਰੀ ਬਿਆਨ ਵਿਚ ਕਿਹਾ ਕਿ ਨਾਰਥ ਇੰਡੀਆ ਅਤੇ ਪਾਕਿਸਤਾਨ ਦੇ ਸ਼ਹਿਰਾਂ ਵਿਚ ਅਜੇ ਧੁੰਦ (ਸਮੌਗ) ਦੇ ਸੀਜ਼ਨ ਸ਼ੁਰੂਆਤ ਹੋਈ ਹੈ। ਕੁਝ ਮਹੀਨੇ ਪਹਿਲਾਂ ਮਾਨਸੂਨ ਦਾ ਮੌਸਮ ਖ਼ਤਮ ਹੋਣ ਨਾਲ ਆਸਮਾਨ ਵਿਚ ਬੱਦਲ ਮੌਜੂਦ ਹੋਣ ਦਾ ਸ਼ੱਕ ਵਧ ਗਿਆ ਹੈ।

ਹਵਾ ਵਿਚ ਹਾਨੀਕਾਰਕ ਕਣਾਂ ਦਾ ਪੱਧਰ ਵੀ ਜ਼ਿਆਦਾ ਹੈ। ਇਸ ਦੇ ਕਾਰਨ ਇੱਥੇ ਜ਼ਿਆਦਾ ਠੰਡ ਪਵੇਗੀ, ਜੋ ਸਿਹਤ ਲਈ ਹਾਨੀਕਾਰਕ ਹੋਵੇਗੀ। ਐੱਨਓਏਏ ਨੇ ਇੱਥ ਸੈਟੇਲਾਈਟ ਤਸਵੀਰ ਜਾਰੀ ਕਰਕੇ ਦੱਸਿਆ ਕਿ ਇਸ ਸੀਜ਼ਨ ਵਿਚ ਗੱਡੀਆਂ ਤੋਂ ਨਿਕਲਣ ਵਾਲੇ ਧੂੰਏਂ, ਖੇਤਾਂ ਵਿਚ ਪਰਾਲੀ ਅਤੇ ਕਚਰਾ ਜਲਾਉਣ ਦੀ ਵਜ੍ਹਾ ਐਟਮਾਸਿਫਾਰਿਕ ਵਿਚ ਧੁੰਦ ਵਧ ਗਈ। ਹਵਾ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ।

ਨਾਰਥ ਇੰਡੀਆ ਨਾਲ ਲਗਦੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਵਿਚ ਵੀ ਪਿਛਲੇ ਹਫ਼ਤੇ ਪ੍ਰਦੂਸ਼ਣ ਅਤੇ ਜ਼ਹਿਰੀਲੀ ਧੁੰਦ ਛਾਈ ਹੋਈ ਹੈ। ਸਮੌਗ ਦੇ ਚਲਦੇ ਪਾਕਿਸਤਾਨ ਵਿਚ 600 ਫਲਾਈਟ ਕੈਂਸਲ ਕਰਨੀਆਂ ਪਈਆਂ ਸਨ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇੱਕ ਮੰਤਰੀ ਨੇ ਹਵਾ ਪ੍ਰਦੂਸ਼ਣ ਦੀ ਰੀਜ਼ਨਲ ਸਮੱਸਿਆ ਦੱਸਿਆ ਅਤੇ ਇਸ ਦੇ ਨਾਲ ਲੜਨ ਦੇ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਸੀ। ਉਨ੍ਹਾਂ ਨੇ ਇਸ ਮੁੱਦੇ ਨੂੰ ਸਾਰਕ ਸੰਮੇਲਨ ਵਿਚ ਉਠਾਉਣ ਦੀ ਗੱਲ ਆਖੀ ਸੀ।

ਪਿਛਲੇ ਦਿਨੀਂ ਇੱਥੇ ਸਮੌਗ ਅਤੇ ਧੁੰਦ ਕਾਰਨ ਇੰਨਾ ਮਾੜਾ ਹਾਲ ਸੀ ਕਿ ਲੋਕਾਂ ਨੂੰ ਸਾਹ ਤੱਕ ਲੈਣਾ ਔਖਾ ਹੋ ਗਿਆ ਸੀ। ਇਸ ‘ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਸਮੇਤ ਆਸਪਾਸ ਦੇ ਚਾਰ ਸੂਬਿਆਂ ਨੂੰ ਕਰਾਰੀ ਫਟਕਾਰ ਲਗਾਈ ਸੀ। ਦਿੱਲੀ ਵਿਚ ਤਾਂ ਸੁਪਰੀਮ ਕੋਰਟ ਨੇ ਹੈਲੀਕਾਪਟਰਾਂ ਨਾਲ ਪਾਣੀ ਦਾ ਛਿੜਕਾਅ ਕਰਵਾਏ ਜਾਣ ਦੀ ਗੱਲ ਵੀ ਆਖੀ ਸੀ ਤਾਂ ਜੋ ਸਮੌਗ ਤੋਂ ਕੁਝ ਰਾਹਤ ਮਿਲ ਸਕੇ।

ਇੱਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਤੋਂ ਨਜਿੱਠਣ ਲਈ ਵਾਯੂਮੰਡਲ ਵਿਚ ਬਣਾਉਟੀ ਰੂਪ ਵਿਚ ਏਰੋਸੇਲ ਪਾ ਕੇ ਵਾਤਾਵਰਣ ਨਾਲ ਜਾਣਬੁੱਝ ਕੇ ਕੀਤਾ ਜਾ ਰਿਹਾ ਖਿਲਵਾੜ ਖ਼ਤਰਨਾਕ ਸਾਬਤ ਹੋ ਸਕਦਾ ਹੈ। ਜਲਵਾਯੂ ਪਰਿਵਰਤਨ ਤੋਂ ਨਜਿੱਠਣ ਲਈ ਉੱਪਰ ਦਿੱਤੇ ਗਏ ਸੰਭਾਵਿਤ ਤਰੀਕੇ ਨੂੰ ਤਿਆਰ ਕੀਤਾ ਗਿਆ ਹੈ।

ਬ੍ਰਿਟੇਨ ਦੇ ਏਕਸੇਰ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਇਕ ਅਰਧ ਗੋਲੇ ਵਿਚ ਭੂ-ਇੰਜਨੀਅਰਿੰਗ ਨੂੰ ਨਿਸ਼ਾਨਾ ਬਣਾਉਣਾ ਦੂਜਿਆਂ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਅਰਧ ਗੋਲੇ ਵਿਚ ਏਰੋਸੇਲ ਪਾਉਣ ਨਾਲ ਊਸ਼ਣ ਕੰਟੀਬੰਧੀ ਚੱਕਰਵਾਤ ਗਤੀਵਿਧੀ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਉਸੇ ਸਮੇਂ ਸਾਹੇਲ (ਸਹਾਰਾ ਰੇਗਿਸਤਾਨ ਦੇ ਦੱਖਣ ਵਿਚ ਉਪ ਸਹਾਰਾ ਅਫਰੀਕਾ ਦਾ ਖੇਤਰ) ਵਿਚ ਸੋਕੇ ਦੀ ਸੰਭਾਵਨਾ ਵੱਧ ਜਾਂਦੀ ਹੈ।