ਸੰਸਾਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚ 10 ਸ਼ਹਿਰ ਭਾਰਤ ਦੇ

ਖ਼ਬਰਾਂ, ਰਾਸ਼ਟਰੀ

ਭਾਰਤ ਵਿੱਚ ਯੂਨੀਸੈਫ ਪ੍ਰਤੀਨਿਧੀ ਯਾਸਮੀਨ ਅਲੀ ਹਕ ਨੇ ਖੁਲਾਸਾ ਕੀਤਾ ਹੈ ਕਿ ਸੰਸਾਰ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ 10 ਭਾਰਤੀ ਸ਼ਹਿਰ ਹਨ ਜਿਹਨਾਂ ਅੰਦਰ ਰਹਿੰਦੇ ਲਗਪਗ 80 ਲੱਖ ਬੱਚਿਆਂ ਲਈ ਜ਼ਹਿਰੀਲੀ ਹਵਾ ਕਾਰਨ ਦਿਮਾਗੀ ਵਿਕਾਸ ਸੰਬੰਧੀ ਖਤਰਿਆਂ ਦੀ ਸੰਭਾਵਨਾ ਵੱਧ ਰਹੀ ਹੈ।  


ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਕ ਸਾਲ ਦੀ ਉਮਰ ਤੋਂ ਘੱਟ ਉਮਰ ਦੇ ਲਗਭਗ 1 ਕਰੋੜ 70 ਲੱਖ ਬੱਚੇ ਉਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਹਨ ਜਿੱਥੇ ਹਵਾ ਦਾ ਪ੍ਰਦੂਸ਼ਣ ਕੌਮਾਂਤਰੀ ਹੱਦ ਨਾਲੋਂ ਘੱਟ ਛੇ ਗੁਣਾ ਵੱਧ ਹੈ।


ਹੱਕ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਾਰੇ ਦੇਸ਼ਾਂ ਵੱਲੋਂ ਠੋਸ ਕਾਰਵਾਈ ਦੀ ਜ਼ਰੂਰਤ ਹੈ ਤਾਂ ਕਿ ਬੱਚੇ ਸਿਹਤਮੰਦ ਪੈਦਾ ਹੋਣ ਅਤੇ ਉਹਨਾਂ ਨੂੰ ਵੱਡੇ ਹੋਣ ਲਈ ਸਾਫ ਵਾਤਾਵਰਨ ਮਿਲੇ।


ਜਦੋਂ ਇੱਕ ਗਰਭਵਤੀ ਔਰਤ ਜ਼ਹਿਰੀਲੀ ਹਵਾ ਵਿਚ ਸਾਹ ਲੈਂਦੀ ਹੈ, ਇਸਦਾ ਬੱਚੇ ਦੇ ਬੱਚੇ 'ਤੇ ਅਸਰ ਪੈਂਦਾ ਹੈ। ਹੱਕ ਨੇ ਭਾਰਤ ਦੇ ਬੱਚਿਆਂ ਦੀ ਸ਼ਲਾਗਾਹ ਕਰਦਿਆਂ ਕਿਹਾ ਕਿ ਅਸੀਂ ਦੇਖਿਆ ਹੈ ਕਿ ਬੱਚੇ ਆਪਣੀ ਆਵਾਜ਼ ਉਠਾ ਰਹੇ ਹਨ, ਦੂਜਿਆਂ ਨੂੰ ਜਾਗਰੂਕ ਕਰ ਰਹੇ ਹਨ। 


ਦੇਸ਼ ਦੇ ਭਵਿੱਖ ਦੇ ਨਾਗਰਿਕ ਹੋਣ ਦੇ ਨਾਤੇ ਉਹ ਅਜਿਹੇ ਮੁੱਦੇ ਚੁੱਕ ਰਹੇ ਹਨ ਜਿਹਨਾਂ ਦੀ ਉਹਨਾਂ ਨੂੰ ਲੋੜ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ। ਹਕ ਨੇ ਕਿਹਾ ਕਿ ਸਰਕਾਰੀ ਨਿਯਮ ਕੰਮ ਕਰਨਗੇ ਪਰ ਖੇਤੀਬਾੜੀ ਸਮੂਹਾਂ ਅਤੇ ਉਦਯੋਗਾਂ ਵਰਗੇ ਸਾਰੇ ਖੇਤਰਾਂ ਦੇ ਲੋਕਾਂ ਦੀ ਸ਼ਮੂਲੀਅਤ ਵੀ ਮਹੱਤਵਪੂਰਨ ਪਹਿਲੂ ਹੈ।