ਸ਼ਤਰੂਘਨ ਸਿਨ੍ਹਾ ਵੱਲੋਂ ਮੋਦੀ 'ਤੇ ਨਿਸ਼ਾਨਾ, 'ਫੇਲ੍ਹ ਵਿਦਿਆਰਥੀ 'ਚੌਂਕੀਦਾਰ-ਏ-ਵਤਨ' ਵਾਂਗ ਹੋ ਸਕਦੇ ਨੇ ਤਣਾਅਮੁਕਤ'

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਆਪਣੀ ਬੇਬਾਕੀ ਲਈ ਪਹਿਚਾਣੇ ਜਾਣ ਵਾਲੇ ਐਕਟਰ ਅਤੇ ਬੀਜੇਪੀ ਸੰਸਦ ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਤਨਾਅ ਨਾ ਲੈਣ ਦੀ ਪ੍ਰਧਾਨਮੰਤਰੀ ਦੀ ਸਲਾਹ ਨੂੰ ਲੈ ਕੇ ਭਾਜਪਾ ਦੇ ਅਸੰਤੁਸ਼ਟ ਸੰਸਦ ਸ਼ਤਰੁਘਨ ਸਿਨਹਾ ਨੇ ਨਰਿੰਦਰ ਮੋਦੀ 'ਤੇ ਸ਼ੁੱਕਰਵਾਰ ਨੂੰ ਹਮਲਾ ਬੋਲਦੇ ਹੋਏ ਕਿਹਾ ਕਿ ਫੇਲ੍ਹ ਹੋਣ ਵਾਲੇ ਵਿਦਿਆਰਥੀ ‘ਸਾਡੇ ਚੌਂਕੀਦਾਰ ਏ ਵਤਨ’ ਦੀ ਤਰ੍ਹਾਂ ਪਿਛਲੀ ਸਰਕਾਰਾਂ 'ਤੇ ਇਲਜ਼ਾਮ ਲਗਾਕੇ ਤਨਾਅਮੁਕਤ ਹੋ ਸਕਦੇ ਹਨ।

ਪਟਨਾ ਸਾਹਿਬ ਤੋਂ ਸੰਸਦ ਸਿਨ੍ਹਾ ਨੇ ਟਵੀਟ ਕੀਤਾ ਕਿ ਪਿਆਰੇ ਸ਼੍ਰੀਮਾਨ ਬੋਰਡ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਤੁਹਾਡੇ ਦੋ ਘੰਟੇ ਦੇ ਸੰਬੋਧਨ ਵਿਚ, ਜਿਸਨੂੰ ਸੁਣਨ ਨੂੰ ਉਨ੍ਹਾਂ ਨੂੰ ਮਜ਼ਬੂਰ ਕੀਤਾ ਗਿਆ, ਤੁਸੀਂ ਉਹੀ ਚੀਜਾਂ ਕਿਤੇ ਜੋ ਮੈਂ ਪਹਿਲਾਂ ਪਟਨਾ ਵਿਚ ਮਗਧ ਮਹਿਲਾ ਕਾਲਜ ਵਿਚ ਕਹੀਆਂ ਸਨ।