ਸੰਯੁਕਤ ਰਾਸ਼ਟਰ ਵਿਚ ਹਿੰਦੀ ਨੂੰ ਅਧਿਕਾਰਤ ਭਾਸ਼ਾ ਬਣਾਉਣ ਦਾ ਭਾਰਤੀ ਆਗੂਆਂ ਨੂੰ ਕੀ ਲਾਭ ?: ਥਰੂਰ

ਖ਼ਬਰਾਂ, ਰਾਸ਼ਟਰੀ

ਜੈਪੁਰ: ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸੰਯੁਕਤ ਰਾਸ਼ਟਰ ਵਿਚ ਹਿੰਦੀ ਨੂੰ ਅਧਿਕਾਰਤ ਭਾਸ਼ਾ ਬਣਾਉਣ ਵਿਰੁਧ ਅਪਣੇ ਪੈਂਤੜੇ ਦਾ ਬਚਾਅ ਕਰਦਿਆਂ ਕਿਹਾ ਕਿ ਇਸ ਪਹਿਲ ਨਾਲ ਉਨ੍ਹਾਂ ਆਗੂਆਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਜਿਹੜੇ ਹਿੰਦੀ ਨਹੀਂ ਬੋਲ ਸਕਦੇ। ਸੰਯੁਕਤ ਰਾਸ਼ਟਰ ਵਿਚ ਹਿੰਦੀ ਨੂੰ ਅਧਿਕਾਰਤ ਭਾਸ਼ਾ ਬਣਾਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਥਰੂਰ ਵਿਚਕਾਰ ਇਸ ਮਹੀਨੇ ਦੀ ਸ਼ੁਰੂਆਤ ਵਿਚ ਲੋਕ ਸਭਾ ਵਿਚ ਬਹਿਸ ਹੋਈ ਸੀ। 

ਜੈਪੁਰ ਸਾਹਿਤ ਮੇਲੇ ਵਿਚ ਥਰੂਰ ਨੇ ਕਿਹਾ, 'ਮੈਂ ਲੋਕ ਸਭਾ ਵਿਚ ਸੁਸ਼ਮਾ ਦੀ ਇਸ ਗੱਲ ਦਾ ਜਵਾਬ ਦੇ ਰਿਹਾ ਸੀ ਕਿ ਸੰਯੁਕਤ ਰਾਸ਼ਟਰ ਵਿਚ ਹਿੰਦੀ ਨੂੰ ਅਧਿਕਾਰਤ ਭਾਸ਼ਾ ਬਣਾਉਣ ਲਈ ਲੋੜ ਪੈਣ ਉਤੇ ਭਾਰਤ 400 ਕਰੋੜ ਰੁਪਏ ਤਕ ਖ਼ਰਚ ਕਰਨ ਲਈ ਤਿਆਰ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਪਹਿਲ ਨਾਲ ਭਾਰਤੀ ਆਗੂਆਂ ਨੂੰ ਦਿੱਕਤ ਹੋਵੇਗੀ। ਉਨ੍ਹਾਂ ਪੀ ਚਿਦੰਬਰਮ ਅਤੇ ਪ੍ਰਣਬ ਮੁਖਰਜੀ ਦੀ ਮਿਸਾਲ ਦਿਤੀ ਜਿਨ੍ਹਾਂ ਦੀ ਮਾਤਭਾਸ਼ਾ ਹਿੰਦੀ ਨਹੀਂ।