SBI ਨੇ ਬੰਦ ਕੀਤੇ 41 ਲੱਖ ਬੱਚਤ ਖਾਤੇ

ਖ਼ਬਰਾਂ, ਰਾਸ਼ਟਰੀ

ਚਾਲੂ ਰਹਿ ਸਕਦੇ ਸਨ 41.16 ਲੱਖ ਖਾਤੇ

40 ਰੁਪਏ ਤੋਂ ਘਟਾ ਕੇ 12 ਰੁਪਏ ਕੀਤਾ

25 ਕਰੋੜ ਲੋਕਾਂ ਨੂੰ ਹੋਵੇਗਾ ਫ਼ਾਇਦਾ

ਨਵੀਂ ਦਿੱਲੀ : ਸੂਚਨਾ ਅਧਿਕਾਰ (RTI) ਤੋਂ ਖ਼ੁਲਾਸਾ ਹੋਇਆ ਹੈ ਕਿ ਘਟੋ-ਘਟ ਜਮ੍ਹਾਂ ਰਾਸ਼ੀ ਨਾ ਰੱਖਣ 'ਤੇ ਗਾਹਕਾਂ ਨੂੰ ਜੁਰਮਾਨਾ ਵਸੂਲੀ ਦੇ ਪ੍ਰਬੰਧ ਦੇ ਕਾਰਨ ਮੌਜੂਦਾ ਵਿਤੀ ਸਾਲ ਦੇ ਸ਼ੁਰੂਆਤੀ 10 ਮਹੀਨਿਆਂ (ਅਪ੍ਰੈਲ - ਜਨਵਰੀ) ਦੌਰਾਨ ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਐਸਬੀਆਈ ਨੇ ਕਰੀਬ 41.16 ਲੱਖ ਖਾਤੇ ਬੰਦ ਕਰ ਦਿਤੇ ਹਨ। ਮੱਧ ਪ੍ਰਦੇਸ਼ ਦੇ ਨੀਮਚ ਨਿਵਾਸੀ ਸਮਾਜਕ ਕਰਮਚਾਰੀ ਚੰਦਰਸ਼ੇਖਰ ਗੌੜ ਨੇ ਦਸਿਆ ਕਿ ਉਨ੍ਹਾਂ ਦੀ ਆਰਟੀਆਈ ਅਰਜ਼ੀ 'ਤੇ ਐਸਬੀਆਈ ਦੇ ਇਕ ਅਧਿਕਾਰੀ ਨੇ ਉਨ੍ਹਾਂ ਨੂੰ 28 ਫ਼ਰਵਰੀ ਨੂੰ ਭੇਜੇ ਪੱਤਰ ਵਿਚ ਇਹ ਜਾਣਕਾਰੀ ਦਿਤੀ। ਇਸ ਪੱਤਰ ਵਿਚ ਦਸਿਆ ਗਿਆ ਕਿ ਘਟੋ-ਘਟ ਜਮ੍ਹਾਂ ਰਾਸ਼ੀ ਉਪਲਬਧ ਨਾ ਹੋਣ 'ਤੇ ਜੁਰਮਾਨਾ ਲਗਾਉਣ ਕਾਰਨ ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਵਿਤੀ ਸਾਲ 2017-18 ਵਿਚ 31 ਜਨਵਰੀ ਤਕ ਬੰਦ ਕੀਤੇ ਗਏ ਬੱਚਤ ਖਾਤਿਆਂ ਦੀ ਗਿਣਤੀ ਲਗਭਗ 41.16 ਲੱਖ ਹੈ।