SBI ਨੇ ਗਾਹਕਾਂ ਨੂੰ ਹੋਲੀ 'ਤੇ ਦਿੱਤਾ ਵੱਡਾ ਤੋਹਫ਼ਾ, FD 'ਤੇ ਮਿਲੇਗਾ ਜ਼ਿਆਦਾ ਵਿਆਜ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਹੋਲੀ ਤੋਂ ਠੀਕ ਪਹਿਲਾਂ ਆਪਣੇ ਗਾਹਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਬੈਂਕ ਨੇ ਰਿਟੇਲ ਟਰਮ ਡਿਪਾਜਿਟ, ਯਾਨੀ ਫਿਕਸਡ ਡਿਪਾਜਿਟ 'ਤੇ ਵਿਆਜ ਦੀਆਂ ਦਰਾਂ ਵਧਾ ਦਿੱਤੀਆਂ ਹਨ।

ਇਸਦਾ ਮਤਲਬ ਇਹ ਹੋਇਆ ਕਿ ਜੇਕਰ ਤੁਸੀ ਸਟੇਟ ਬੈਂਕ ਆਫ ਇੰਡੀਆ ਵਿਚ ਇਕ ਨਿਸ਼ਚਿਤ ਮਿਆਦ ਲਈ ਫਿਕਸ ਡਿਪਾਜਿਟ ਕਰਦੇ ਹੋ, ਤਾਂ ਤੁਹਾਨੂੰ ਪਹਿਲਾਂ ਤੋਂ ਜ਼ਿਆਦਾ ਵਿਆਜ ਮਿਲੇਗਾ।