SBI ਰਿਪੋਰਟ 'ਚ ਹੋਇਆ ਖੁਲਾਸਾ - 2000 ਦੇ ਨੋਟਾਂ ਦੀ ਸਪਲਾਈ ਬੰਦ ਕਰ ਸਕਦਾ ਹੈ RBI

ਖ਼ਬਰਾਂ, ਰਾਸ਼ਟਰੀ

ਭਾਰਤੀ ਰਿਜਰਵ ਬੈਂਕ (RBI) 2, 000 ਰੁਪਏ ਦੇ ਨੋਟ ਵਾਪਸ ਲੈ ਸਕਦਾ ਹੈ ਜਾਂ ਵੱਡੀ ਰਾਸ਼ੀ ਦੀਆਂ ਮੁਦਰਾਵਾਂ ਦੀ ਛਪਾਈ ਬੰਦ ਕਰ ਸਕਦਾ ਹੈ। ਇਹ ਦਾਅਵਾ ਹਾਲ ਹੀ ਵਿੱਚ ਸਟੇਟ ਬੈਂਕ ਆਫ ਇੰਡੀਆ (SBI) ਦੀ ਜਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ।

SBI ਦੀ ਰਿਪੋਰਟ ਦੇ ਮੁਤਾਬਕ, ਮਾਰਚ 2017 ਤੱਕ 3, 501 ਅਰਬ ਰੁਪਏ ਦੀ ਛੋਟੀ ਰਾਸ਼ੀ ਦੇ ਨੋਟ ਚਲਨ ਵਿੱਚ ਸਨ ਅਤੇ 8 ਦਸੰਬਰ ਤੱਕ 13, 324 ਅਰਬ ਰੁਪਏ ਤੱਕ ਦੀ ਵੱਡੀ ਰਾਸ਼ੀ ਦੇ ਨੋਟ ਚਲਨ ਵਿੱਚ ਸਨ।