ਸਿਰਫ਼ ਸੱਤ ਘੰਟੇ 'ਚ ਨਵਾਂ ਬ੍ਰਿਜ ਬਣਾ ਰੇਲਵੇ ਨੇ ਪੇਸ਼ ਕੀਤੀ ਮਿਸਾਲ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਯੂਪੀ ਵਿਚ ਸਿਰਫ਼ ੭ ਘੰਟਿਆਂ ਵਿਚ ਨਵਾਂ ਬ੍ਰਿਜ ਬਣਾਕੇ ਟੀਮ ਵਰਕ ਦੀ ਮਿਸਾਲ ਪੇਸ਼ ਕਰ ਦਿੱਤੀ ਹੈ। ਪਹਿਲਾਂ ਇਸ ਪੁੱਲ 'ਤੇ ਟਰੇਨਾਂ ਹੌਲੀ ਰਫ਼ਤਾਰ ਨਾਲ ਲੰਘਦੀਆਂ ਸਨ। ਨਜੀਬਾਬਾਦ - ਮੁਰਾਦਾਬਾਦ ਰੇਲਲਾਇਨ ਦੇ ਵਿਚ ਬੁੰਦਕੀ ਸਟੇਸ਼ਨ ਦੇ ਕੋਲ ਡਾਉਨ ਲਾਇਨ ਦਾ ਪੁੱਲ ਸੌ ਸਾਲ ਤੋਂ ਜ਼ਿਆਦਾ ਪੁਰਾਣਾ ਸੀ। ਇਸਨੂੰ ਬਣਾਕੇ ਰੇਲਵੇ ਦੇ ਇੰਜੀਨਿਅਰਿੰਗ ਵਿਭਾਗ ਨੇ ਕਾਬਿਲ - ਏ - ਤਾਰੀਫ ਕੰਮ ਕੀਤਾ ਹੈ। 

ਰੇਲਵੇ ਦੀ ਟੀਮ ਨੇ ਸੱਤ ਘੰਟੇ ਵਿਚ ਪੁਰਾਣੇ ਪੁੱਲ ਨੂੰ ਤੋੜਕੇ ਉਸਦੀ ਜਗ੍ਹਾ ਤਿੰਨ ਜਨਵਰੀ ਨੂੰ ਨਵਾਂ ਪੁੱਲ ਬਣਾਇਆ। ਨਵੇਂ ਪੁੱਲ ਤੋਂ ਸਭ ਤੋਂ ਪਹਿਲਾਂ ਦੇਹਰਾਦੂਨ ਤੋਂ ਇਲਾਹਾਬਾਦ ਜਾਣ ਵਾਲੀ ਲਿੰਕ ਐਕਸਪ੍ਰੈਸ ਸਫਲਤਾਪੂਰਵਕ ਲੰਘੀ। ਪਹਿਲਾਂ ਬੁੰਦਕੀ ਸਟੇਸ਼ਨ ਦੇ ਨਜਦੀਕ ਡਾਉਨ ਲਾਈਨ 'ਤੇ ਬਣੇ ਪੁਰਾਣੇ ਪੁੱਲ 'ਤੇ ਲੰਘਣ ਦੇ ਦੌਰਾਨ ਟਰੇਨਾਂ ਦੀ ਰਫ਼ਤਾਰ ਬਹੁਤ ਹੌਲੀ ਰੱਖੀ ਜਾਂਦੀ ਸੀ।