ਸ਼ਿਵ ਸੈਨਾ ਨੇ ਭਾਜੜ ਨੂੰ ਦਸਿਆ ਕਤਲੇਆਮ

ਖ਼ਬਰਾਂ, ਰਾਸ਼ਟਰੀ



ਮੁੰਬਈ, 29 ਸਤੰਬਰ : ਹਾਕਮ ਧਿਰ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਓਵਰਬ੍ਰਿਜ 'ਤੇ ਮਚੀ ਭਾਜੜ ਨੂੰ 'ਕਤਲੇਆਮ' ਦਸਿਆ ਹੈ ਜਦਕਿ ਵਿਰੋਧੀ ਧਿਰਾਂ ਨੇ ਕੇਂਦਰ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦਸਿਆ ਹੈ। ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਵੀ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਗ਼ੈਰ ਭਾਜਪਾ ਪਾਰਟੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਲੇਟ ਟ੍ਰੇਨ ਪ੍ਰਾਜੈਕਟ 'ਤੇ ਕੰਮ ਕਰਨ ਦੀ ਬਜਾਏ ਯਾਤਰੀਆਂ ਦੀ ਸੁਰੱਖਿਆ ਅਤੇ ਸਟੇਸ਼ਨਾਂ 'ਤੇ ਸਹੂਲਤਾਂ ਵਲ ਧਿਆਨ ਦੇਣ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਇਸ ਕਤਲੇਆਮ ਲਈ ਸਰਕਾਰ ਅਤੇ ਰੇਲਵੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਚਿੱਠੀਆਂ ਦਿਤੀਆਂ ਗਈਆਂ ਸਨ ਕਿ ਖ਼ਸਤਾਹਾਲ ਪੁਲ ਵਲ ਧਿਆਨ ਦਿਤਾ ਜਾਵੇ ਪਰ ਕਿਸੇ ਨੇ ਧਿਆਨ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਰੇਲਵੇ ਪ੍ਰਬੰਧ ਦੀਆਂ ਖ਼ਾਮੀਆਂ ਵਲ ਧਿਆਨ ਦੇਣ ਲਈ ਸਰਕਾਰ ਕੋਲ ਸਮਾਂ ਹੀ ਨਹੀਂ ਪਰ ਸਰਕਾਰ ਬੁਲੇਟ ਟ੍ਰੇਨ ਲਿਆਉਣਾ ਚਾਹੁੰਦੀ ਹੈ। ਮਹਾਰਾਸ਼ਟਰ ਦੇ ਕਾਂਗਰਸ ਨੇਤਾ ਵਿਖੇ ਪਾਟਿਲ ਨੇ ਕਿਹਾ, 'ਇਸ ਘਟਨਾ ਨੂੰ ਹਤਿਆ ਦਾ ਮਾਮਲਾ ਮੰਨਿਆ ਜਾਣਾ ਚਾਹੀਦਾ ਹੈ। ਰੇਲ ਅਧਿਕਾਰੀਆਂ ਵਿਰੁਧ ਹਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।'
(ਏਜੰਸੀ)