ਸੋਨਾ ਹੋ ਸਕਦੈ ਇੰਨਾ ਸਸਤਾ, ਭਾਰੀ ਗਿਰਾਵਟ ਦੇ ਆਸਾਰ

ਖ਼ਬਰਾਂ, ਰਾਸ਼ਟਰੀ

ਵਾਇਦਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਪਿਛਲੇ 4 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ। ਸਰਾਫਾ ਮਾਹਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਮੰਗ ਅਤੇ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ 'ਚ ਵਾਧੇ ਵਰਗੇ ਕਾਰਕਾਂ ਨਾਲ ਇਕ ਮਹੀਨੇ 'ਚ ਸੋਨਾ 1000 ਰੁਪਏ ਤਕ ਟੁੱਟ ਸਕਦਾ ਹੈ। ਫਿਲਹਾਲ ਹਾਜ਼ਰ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਪ੍ਰਤੀ ਦਸ ਗ੍ਰਾਮ 30 ਹਜ਼ਾਰ ਰੁਪਏ ਤੋਂ ਉੁਪਰ ਹਨ, ਜੋ ਘੱਟ ਕੇ ਤਕਰੀਬਨ 29,000 ਰੁਪਏ ਤਕ ਆ ਸਕਦੀਆਂ ਹਨ।
ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਫੈਡਰਲ ਰਿਜ਼ਰਵ ਦੀ ਇਸ ਮਹੀਨੇ ਹੋਣ ਵਾਲੀ ਬੈਠਕ 'ਚ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਹੈ। ਇਸ ਨਾਲ ਡਾਲਰ ਨੂੰ ਮਜ਼ਬੂਤੀ ਮਿਲੇਗੀ, ਜਿਸ ਦਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਪਵੇਗਾ।