ਨਵੀਂ ਦਿੱਲੀ: ਵਿਦੇਸ਼ਾਂ 'ਚ ਕਮਜ਼ੋਰ ਸੰਕੇਤ ਅਤੇ ਸਥਾਨਕ ਗਹਿਣਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਮਾਮੂਲੀ 50 ਰੁਪਏ ਦੀ ਗਿਰਾਵਟ ਨਾਲ 30,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਹਾਲਾਂਕਿ ਚਾਂਦੀ ਛੋਟੇ-ਮੋਟੇ ਸੌਦਿਆਂ ਕਾਰਨ 40 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ ਰਹੀ।
ਸਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਨਰਮੀ ਵਿਚਕਾਰ ਘਰੇਲੂ ਹਾਜ਼ਾਰ ਬਾਜ਼ਾਰ 'ਚ ਸਥਾਨਕ ਗਹਿਣਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਸੋਨੇ ਦੇ ਮੁੱਲ 'ਤੇ ਦਬਾਅ ਰਿਹਾ। ਕੌਮਾਂਤਰੀ ਪੱਧਰ 'ਤੇ ਪਿਛਲੇ ਕਾਰੋਬਾਰੀ ਦਿਨ ਨਿਊਯਾਰਕ 'ਚ ਸੋਨਾ 0.24 ਫੀਸਦੀ ਡਿੱਗ ਕੇ 1,318.80 ਡਾਲਰ ਪ੍ਰਤੀ ਔਂਸ 'ਤੇ ਆ ਗਿਆ।
ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 24,700 ਰੁਪਏ ਪ੍ਰਤੀ ਇਕਾਈ 'ਤੇ ਟਿਕੀ ਰਹੀ। ਚਾਂਦੀ ਹਾਜ਼ਰ 40 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ ਰਹੀ। ਹਫਤਾਵਾਰੀ ਡਲਿਵਰੀ ਵਾਲੀ ਚਾਂਦੀ 50 ਰੁਪਏ ਮਜ਼ਬੂਤ ਹੋ ਕੇ 39,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।