ਸ੍ਰੀਨਗਰ 'ਚ CRPF ਕੈਂਪ ਨੇੜੇ ਦੇਖੇ ਗਏ ਸ਼ੱਕੀ ਅੱਤਵਾਦੀ, ਅਲਰਟ ਜਾਰੀ

ਖ਼ਬਰਾਂ, ਰਾਸ਼ਟਰੀ

ਜੰਮੂ ਦੇ ਸੁਜੰਵਾਨ ਆਰਮੀ ਕੈਂਪ ‘ਤੇ ਸ਼ਨੀਵਾਰ ਸਵੇਰੇ ਹੋਏ ਅੱਤਵਾਦੀ ਹਮਲੇ ‘ਚ ਸੈਨਾ ਦੇ ਪੰਜ ਜਾਵਾਨ ਸ਼ਹੀਦ ਹੋਏ ਹਨ। ਐਤਵਾਰ ਨੂੰ ਸੈਨਾ ਨੇ ਇਸ ਅਪਰੇਸ਼ਨ ਨੂੰ ਖ਼ਤਮ ਕਰ ਦਿੱਤਾ। ਇਸ ਅਪਰੇਸ਼ਨ ‘ਚ ਕੁੱਲ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਸ੍ਰੀਨਗਰ ‘ਚ CRPF ਕੈਂਪ ਦੇ ਕੋਲ ਸ਼ੱਕੀ ਅੱਤਵਾਦੀ ਦੇਖੇ ਗਏ ਜਿਸ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ੍ਰੀਨਗਰ ‘ਚ ਦੋ ਸ਼ੱਕੀ ਅੱਤਵਾਦੀਆਂ ਨੂੰ AK-47 ਰਾਈਫਲ ਦੇ ਨਾਲ ਹੋਰ ਵੀ ਹਥਿਆਰਾਂ ਨਾਲ ਦੇਖਿਆ ਗਿਆ। 

ਸੁਰੱਖਿਆ ਬਲਾਂ ਦੀ ਫਾਈਰਿੰਗ ‘ਚ ਅੱਤਵਾਦੀ ਭੱਜ ਗਏ। ਫਿਲਹਾਲ ਸਰਚ ਅਪਰੇਸ਼ਨ ਜਾਰੀ ਹੈ। ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਸੁੰਜਵਾਨ ਫ਼ੌਜੀ ਕੈਂਪ ‘ਤੇ ਹੋਏ ਹਮਲੇ ਤੋਂ ਬਾਅਦ ਪਿਛਲੇ 30 ਘੰਟਿਆ ਤੋਂ ਫ਼ੌਜ ਦਾ ਆਪ੍ਰੇਸ਼ਨ ਲਗਾਤਾਰ ਜਾਰੀ ਸੀ ਜੋ ਹੁਣ 4 ਅੱਤਵਾਦੀਆਂ ਦੇ ਮਾਰੇ ਜਾਣ ਮਗਰੋਂ ਖਤਮ ਹੋ ਗਿਆ ਹੈ। ਚਾਰੇ ਅੱਤਵਾਦੀ ਇਸ ਮੁਕਾਬਲੇ ‘ਚ ਮਾਰੇ ਜਾ ਚੁੱਕੇ ਹਨ, ਜਦਕਿ ਫ਼ੌਜ ਦੇ 5 ਜਵਾਨ ਸ਼ਹੀਦ ਹੋਏ ਹਨ। ਫ਼ੌਜੀ ਕੈਂਪ ‘ਤੇ ਹੋਏ ਹਮਲੇ ‘ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ ਦੌਰਾਨ ਚੋਥਾ ਅੱਤਵਾਦੀ ਵੀ ਮਾਰਿਆ ਗਿਆ ਹੈ। ਸੁਰੱਖਿਆ ਬਲਾਂ ਵੱਲੋਂ ਸਰਚ ਅਪ੍ਰੇਸ਼ਨ ਅਜੇ ਵੀ ਜਾਰੀ ਹੈ। 

ਜੰਮੂ ਸ਼ਹਿਰ ਵਿਚਾਲੇ ਵਸੇ ਸੁੰਜਵਾਨ ਆਮਰੀ ਬ੍ਰਿਗੇਡ ਵਿੱਚ ਸਾਰੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਅਤੇ 30 ਘੰਟੇ ਚੱਲਿਆ ਮੁਕਾਬਲਾ ਆਖ਼ਿਰਕਾਰ ਖਤਮ ਹੋ ਗਿਆ ਹੈ। ਫੌਜ ਦੇ ਅੱਤਵਾਦੀਆਂ ਨਾਲ ਚਲੇ 30 ਘੰਟੇ ਮੁਕਾਬਲੇ ‘ਚ ਫੌਜ ਅਨੁਸਾਰ ਪੰਜ ਜਵਾਨ ਸ਼ਹੀਦ ਹੋ ਗਏ ਹਨ। ਇੱਕ ਜਵਾਨ ਦੇ ਪਿਤਾ ਦੀ ਵੀ ਮੁਕਾਬਲੇ ਵਿੱਚ ਮੌਤ ਹੋ ਗਈ। ਫੌਜ ਨੇ ਇਸ ਆਪਰੇਸ਼ਨ ਨੂੰ ਅੰਜਾਮ ਦੇਣ ਲਈ ਏਅਰ-ਫੋਰਸ ਦੇ ਕਮਾਂਡੋਜ ਦੀ ਵੀ ਮਦਦ ਲਈ ਹੈ। ਫੌਜ ਨੇ ਕਰੀਬ 156 ਘਰ ਖਾਲੀ ਕਰਵਾ ਲਏ ਹਨ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਸਥਾਨ ਉੱਤੇ ਲੈ ਜਾਇਆ ਗਿਆ ਹੈ। 

ਫੌਜ ਨੇ ਅਪਣੀ ਇਕ ਰਣਨੀਤੀ ਦੇ ਤਹਿਤ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਤਾਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਫੌਜ ਵੱਲ਼ੋਂ ਮਾਰੇ ਗਏ ਸਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਨ। ਇਹ ਅੱਤਵਾਦੀ ਆਰਮੀ ਦੀ ਡ੍ਰੈਸ ਵਿੱਚ ਆਏ ਸਨ। ਉਨ੍ਹਾਂ ਕੋਲੋਂ ਏ.ਕੇ-56 ਐਸਾਲਟ ਰਾਇਫਲ, ਗੋਲਾ-ਬਰੂਦ ਅਤੇ ਹੱਥ ਗੋਲੇ ਬਰਾਮਦ ਹੋਏ ਹਨ। ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ 4.50 ‘ਤੇ ਫੌਜੀ ਕੈਂਪ ਉੱਪਰ ਫਾਈਰਿੰਗ ਸ਼ੁਰੂ ਕੀਤੀ ਸੀ ਅਤੇ ਕੈਂਪ ਦੇ ਪਿਛਲੇ ਪਾਸਿਉਂ ਅੰਦਰ ਕੈਂਪ ‘ਚ ਦਾਖਲ ਹੋ ਹੋਏ ਸਨ। ਇਸ ਮੁਕਾਬਲੇ ਦੌਰਾਨ 4 ਅੱਤਵਾਦੀ ਮਾਰੇ ਗਏ ਹਨ। 

ਫੌਜ ਦੇ ਅਧਿਕਾਰੀਆਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦਾ ਮਾਸਟਰਮਾਇੰਡ ਰਉਫ ਅਸਗਰ ਹੈ। ਰਉਫ ਮੌਲਾਨਾ ਜੈਸ਼ ਦੇ ਚੀਫ ਮਸੂਦ ਅਜ਼ਹਰ ਦਾ ਭਰਾ ਹੈ। ਫਰਵਰੀ ਦੇ ਪਹਿਲੇ ਹਫਤੇ ਵਿੱਚ ਰਉਫ ਨੇ ਭਰਾ ਮੌਲਾਨਾ ਮਸੂਦ ਅਜ਼ਹਰ ਦੇ ਨਾਲ ਹਿਜ਼ਬੁਲ ਦੇ ਚੀਫ ਸਯੱਦ ਸਲਾਉਦੀਨ ਨਾਲ ਮੁਲਾਕਾਤ ਕੀਤੀ ਸੀ। ਪਰਸੋਂ ਅਫਜ਼ਲ ਗੁਰੂ ਦੀ ਬਰਸੀ ਵਾਲੇ ਦਿਨ ਦੋਹਾਂ ਨੇ ਹਮਲੇ ਲਈ ਮਦਦ ਮੰਗੀ ਸੀ।