ਸੁਖੋਈ ਲੜਾਕੂ ਜਹਾਜ਼ ਵਿਚੋਂ ਪਹਿਲੀ ਵਾਰ ਬ੍ਰਹਮੋਜ਼ ਮਿਜ਼ਾਈਲ ਦਾ ਸਫ਼ਲ ਤਜਰਬਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 22 ਨਵੰਬਰ : ਬ੍ਰਹਮੋਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਭਾਰਤੀ ਹਵਾਈ ਫ਼ੌਜ ਦੇ ਸੁਖੋਈ-30 ਐਮਕੇਆਈ ਲੜਾਕੂ ਜਹਾਜ਼ ਵਿਚੋਂ ਪਹਿਲੀ ਵਾਰ ਅੱਜ ਸਫ਼ਲ ਤਜਰਬਾ ਕੀਤਾ ਗਿਆ।  ਇਸ ਤਜਰਬੇ ਨਾਲ ਆਸਮਾਨ ਵਿਚ ਦੇਸ਼ ਦੀ ਜੰਗੀ ਸਮਰੱਥਾ ਵਧੇਗੀ। ਹਥਿਆਰਬੰਦ ਫ਼ੌਜਾਂ ਹੁਣ ਬ੍ਰਹਮੋਜ਼ ਨੂੰ ਛੱਡਣ ਦੇ ਸਮਰੱਥ ਹਨ ਜਿਹੜੀ ਕਰੀਬ 290 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ ਅਤੇ ਇਸ ਨੂੰ ਜ਼ਮੀਨ, ਸਮੁੰਦਰ ਅਤੇ ਹਵਾ ਵਿਚੋਂ ਛੱਡੀ ਜਾਣ ਵਾਲੀ ਦੁਨੀਆਂ ਦੀ ਸੱਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਸਿਆ ਗਿਆ ਹੈ।