ਤਿੰਨ ਤਲਾਕ ਤੋਂ ਪਹਿਲਾਂ 4 ਵਿਆਹ 'ਤੇ ਪਾਬੰਦੀ ਲਗਾਉਣੀ ਜ਼ਰੂਰੀ

ਖ਼ਬਰਾਂ, ਰਾਸ਼ਟਰੀ

ਲਖਨਊ: ਤਿੰਨ ਤਲਾਕ ਬਿੱਲ ਨੂੰ ਲੈ ਕੇ ਰਾਜਸਭਾ 'ਚ ਹੋ ਰਹੇ ਹੰਗਾਮੇ ਦੌਰਾਨ ਦੁਆਰਿਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਿੱਲ ਪਾਸ ਕਰਵਾਉਣ ਤੋਂ ਪਹਿਲਾਂ ਮੁਸਲਮਾਨਾਂ 'ਚ ਹੋਣ ਵਾਲੇ 4 ਵਿਆਹ ਦੀ ਖੁੱਲ 'ਤੇ ਵੀ ਪਾਬੰਦੀ ਲਗਾਉਣੀ ਜ਼ਰੂਰੀ ਹੈ, ਨਾਲ ਹੀ ਸਵਾਮੀ ਦੇ ਇਸ ਬਿਆਨ 'ਤੇ ਮੁਸਲਮਾਨਾਂ 'ਚ ਤਿੰਨ ਤਲਾਕ ਦੇ ਨਾਲ-ਨਾਲ ਹੁਣ 4 ਵਿਆਹ ਵਾਲੀ ਗੱਲ 'ਤੇ ਵੀ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ।