ਟੀਪੂ ਸੁਲਤਾਨ ਦੇ ਇਤਿਹਾਸਕ ਕਿਰਦਾਰ ਬਾਰੇ ਬਹਿਸ ਹੋਵੇ : ਭਾਜਪਾ ਆਗੂ

ਖ਼ਬਰਾਂ, ਰਾਸ਼ਟਰੀ

ਇੰਦੌਰ, 22 ਅਕਤੂਬਰ : ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਦੇਸ਼ ਦੇ ਇਤਿਹਾਸ ਨੂੰ ਦੁਬਾਰਾ ਲਿਖੇ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਟੀਪੂ ਸੁਲਤਾਨ ਦੇ ਇਤਿਹਾਸਕ ਕਿਰਦਾਰ ਬਾਰੇ ਬਹਿਸ ਹੋਣੀ ਚਾਹੀਦੀ ਹੈ।
ਵਿਜੇਵਰਗੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਕਰਨਾਟਕ ਦੀ ਕਾਂਗਰਸ ਸਰਕਾਰ ਦੁਆਰਾ 10 ਨਵੰਬਰ ਨੂੰ ਟੀਪੂ ਸੁਲਤਾਨ ਜਯੰਤੀ ਮਨਾਈ ਜਾ ਰਹੀ ਹੈ। ਕੇਂਦਰੀ ਮੰਤਰੀ ਅਨੰਤ ਹੈਗੜੇ ਨੇ ਕਲ ਕਿਹਾ ਸੀ ਕਿ ਉਸ ਨੂੰ ਜਯੰਤੀ ਸਮਾਗਮ ਲਈ ਸੱਦਾ ਨਾ ਭੇਜਿਆ ਜਾਵੇ ਕਿਉਂਕਿ ਉਹ ਟੀਪੂ ਸੁਲਤਾਨ ਨੂੰ ਹਿੰਦੂ ਵਿਰੋਧੀ ਅਤੇ ਬਲਾਤਕਾਰੀ ਮੰਨਦਾ ਹੈ।