ਵੱਖ-ਵੱਖ ਕੰਮਾਂ ਲਈ ਸਰਕਾਰ ਨੇ ਜ਼ਰੂਰੀ ਕੀਤਾ ਪੈਨ ਕਾਰਡ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 7 ਫ਼ਰਵਰੀ: ਨਵੇਂ ਨਿਯਮਾਂ ਅਨੁਸਾਰ ਹੁਣ ਬਿਨਾਂ ਪੈਨ ਕਾਰਡ ਦੇ ਨਾ ਤਾਂ ਬੈਂਕ ਖ਼ਾਤਾ ਖੁੱਲ੍ਹ ਸਕੇਗਾ ਅਤੇ ਨਾ ਹੀ ਐਫ਼.ਡੀ. ਕਰਵਾਈ ਜਾ ਸਕੇਗੀ। ਇੰਨਾ ਹੀ ਨਹੀਂ ਬੈਂਕ 'ਚ ਚਾਲੂ ਖ਼ਾਤਿਆਂ ਨਾਲ ਵੀ 31 ਮਾਰਚ, 2018 ਤੋਂ ਤਕ ਪੈਨ ਲਿੰਕ ਕਰਵਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ 50 ਹਜ਼ਾਰ ਤੋਂ ਜ਼ਿਆਦਾ ਰਕਮ ਬੈਂਕ 'ਚ ਜਮ੍ਹਾ ਕਰਵਾਉਣ ਲਈ ਵੀ ਪੈਨ ਨੰਬਰ ਜ਼ਰੂਰੀ ਹੋਵੇਗੀ।ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਕੋਲ ਪੈਨ ਨਹੀਂ ਹੈ ਤਾਂ ਪੂਰੇ ਦੇਸ਼ 'ਚ ਉਹ ਕਿਤੇ ਵੀ ਪ੍ਰਾਪਰਟੀ ਅਤੇ ਵਾਹਨ ਨਹੀਂ ਖ਼ਰੀਦ ਸਕਦਾ। ਇਹ ਦਸਤਾਵੇਜ਼ ਦੋਵੇਂ ਤਰ੍ਹਾਂ ਦੀ ਖ਼ਰੀਦ ਲਈ ਜ਼ਰੂਰੀ ਹੋਣਗੇ। ਜਿੱਥੇ ਇਹ ਨਿਯਮ ਲਾਗੂ ਨਹੀਂ ਹੈ, ਉਥੇ ਜਲਦੀ ਹੀ ਇਹ ਜ਼ਰੂਰੀ ਹੋ ਜਾਵੇਗਾ।ਇਸ ਦੇ ਨਾਲ ਹੀ ਵਿਦੇਸ਼ ਯਾਤਰਾ ਲਈ ਵੀ ਪੈਨ ਕਾਰਡ ਜ਼ਰੂਰੀ ਹੋ ਗਿਆ ਹੈ। ਹਵਾਈ ਟਿਕਟ ਖ਼ਰੀਦਣ ਲਈ ਵਿਦੇਸ਼ ਯਾਤਰੀਆਂ ਲਈ ਪੈਨ ਦਿਖਾਉਣਾ ਜ਼ਰੂਰੀ ਹੈ।

 ਜਿਸ ਵਿਅਕਤੀ ਕੋਲ ਪੈਨ ਕਾਰਡ ਨਹੀਂ ਹੈ ਤਾਂ ਭਵਿੱਖ 'ਚ ਹਵਾਈ ਟਿਕਟ ਬੁਕ ਕਰਵਾਉਣ ਵੇਲੇ ਉਸ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਦੇ ਨਾਲ ਹੀ ਜੇਕਰ ਤੁਸੀਂ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਪੈਨ ਇਕ ਜ਼ਰੂਰੀ ਦਸਤਾਵੇਜ਼ ਕਰ ਦਿਤਾ ਗਿਆ ਹੈ। ਬਿਨਾਂ ਪੈਨ ਤੁਸੀਂ ਕਿਸੇ ਵੀ ਕੰਪਨੀ ਦੇ ਸ਼ੇਅਰ ਨਹੀਂ ਖ਼ਰੀਦ ਸਕਦੇ। ਇੰਨਾ ਹੀ ਨਹੀਂ, ਡੈਬਿਟ ਜਾਂ ਕ੍ਰੈਡਿਟ ਕਾਰਨ ਬਣਵਾਉਣ ਲਈ ਵੀ ਪੈਨ ਕਾਰਡ ਜ਼ਰੂਰੀ ਹੋ ਗਿਆ ਹੈ, ਕਿਉਂ ਕਿ ਬਿਨਾਂ ਪੈਨ ਕਾਰਡ ਨਾ ਤਾਂ ਕ੍ਰੈਡਿਟ ਕਾਰਡ ਬਣਾਇਆ ਜਾਵੇਗਾ ਅਤੇ ਨਾ ਹੀ ਡੈਬਿਟ ਕਾਰਡ ਬਣਾਇਆ ਜਾਵੇਗਾ।   (ਏਜੰਸੀ)