ਸ੍ਰੀਨਗਰ,
8 ਸਤੰਬਰ : ਅਧਿਕਾਰੀਆਂ ਨੇ ਅੱਜ ਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਪਾਬੰਦੀ ਲਗਾ ਦਿਤੀ। ਇਹ
ਪਾਬੰਦੀਆਂ ਮਿਆਂਮਾਰ ਦੇ ਰੋਂਹਗਿਆ ਮੁਸਲਮਾਨਾਂ 'ਤੇ ਕਥਿਤ ਅਤਿਆਚਾਰ ਵਿਰੁਧ ਵੱਖਵਾਦੀ
ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਲਗਾਈਆਂ ਗਈਆਂ ਹਨ।
ਇਕ ਪੁਲਿਸ ਅਧਿਕਾਰੀ ਨੇ ਦਸਿਆ, ਨੋਹਾਟਾਟਾ ਪੁਲਿਸ ਥਾਣਾ ਅਤੇ ਉਰਦੂ ਬਾਜ਼ਾਰ ਇਲਾਕੇ ਵਿਚ ਪਾਬੰਦੀਆਂ ਲਗਾ ਦਿਤੀਆਂ ਗਈਆਂ ਹਨ।'' ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫ਼ਾਰੂਕ , ਮੁਹੰਮਦ ਯਾਸੀਨ ਮਲਿਕ ਅਤੇ ਸਈਅਦ ਅਲੀ ਸ਼ਾਹ ਗਿਲਾਨੀ ਨੇ ਮਿਆਂਮਾਰ ਵਿਚ ਰੋਂਹਗਿਆ ਮੁਸਲਮਾਨਾਂ 'ਤੇ ਅਤਿਆਚਾਰ ਵਿਰੁਧ ਜੁੰਮੇ ਦੀ ਨਮਾਜ਼ ਤੋਂ ਬਾਅਦ ਘਾਟੀ ਵਿਚ ਸ਼ਾਂਤੀ ਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਮਿਆਂਮਾਰ ਦੇ ਰੋਂਹਗਿਆ ਮੁਸਲਮਾਨਾਂ ਨੂੰ ਗ਼ੈਰ-ਕਾਨੂੰਨੀ
ਪ੍ਰਵਾਸੀ ਦਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਨਾਗਰਿਕਤਾ ਤੋਂ ਪਰੇ ਰਖਿਆ ਜਾ ਰਿਹਾ ਹੈ।
ਸਾਲ 2012 ਤੋਂ ਬਾਅਦ ਮਰਨ ਵਾਲਿਆਂ ਅਤੇ ਉਜੜੇ ਲੋਕਾਂ ਦੀ ਗਿਣਤੀ ਸੱਭ ਤੋਂ ਜ਼ਿਆਦਾ ਹੈ।
ਉਥੇ ਜਾਰੀ ਹਿੰਸਾ ਕਾਰਨ, ਹਜ਼ਾਰਾਂ ਰੋਂਹਗਿਆ ਭੱਜ ਕੇ ਗੁਆਂਢੀ ਦੇਸ਼ਾਂ ਵਿਚ ਚਲੇ ਗਏ ਹਨ।
(ਏਜੰਸੀ)