ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵਰਲਡ ਫੂਡ ਇੰਡੀਆ ਫੈਸਟੀਵਲ ਦਾ ਉਦਘਾਟਨ ਕੀਤਾ। ਵਰਲਡ ਫੂਡ ਫੈਸਟੀਵਲ ਵਿੱਚ ਪੀਐਮ ਮੋਦੀ ਖਿਚੜੀ ਨੂੰ ਦੇਸ਼ ਦੇ ਸਭ ਤੋਂ ਪਸੰਦੀਦਾ ਖਾਣੇ ਦੇ ਰੂਪ ਵਿੱਚ ਪੇਸ਼ ਕਰਨਗੇ। ਦੱਸ ਦਈਏ ਕਿ ਇਹ ਪਹਿਲਾ ਮੌਕਾ ਹੈ ਕਿ ਜਦੋਂ ਮੋਦੀ ਸਰਕਾਰ ਇਨ੍ਹੇ ਵੱਡੇ ਲੈਵਲ ਉੱਤੇ ਭਾਰਤੀ ਖਾਣਿਆਂ ਨੂੰ ਪ੍ਰਮੋਟ ਕਰ ਰਹੀ ਹੈ।
- ਉਦਘਾਟਨ ਕਰਦੇ ਹੋਏ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਕੀ ਅਸੀਂ ਭਾਰਤੀ ਕਿਸਾਨਾਂ ਨੂੰ ਗਲੋਬਲ ਮਾਰਕਿਟ ਨਾਲ ਜੋੜ ਪਾਵਾਂਗੇ ? ਅਜਿਹੇ ਕਈ ਸਵਾਲ ਹਾਲੇ ਵੀ ਬਾਕੀ ਹਨ। ਹਾਲਾਂਕਿ ਮੈਨੂੰ ਉਮੀਦ ਹੈ ਵਰਲਡ ਫੂਡ ਇੰਡੀਆ ਤੋਂ ਇਸ ਸਵਾਲ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ ਅਤੇ ਭਾਰਤ ਦੇ ਫੂਡ ਸੈਕਟਰ ਨੂੰ ਗਲੋਬਲ ਬਣਾਉਣ ਵਿੱਚ ਸੌਖ ਹੋਵੇਗੀ। ਅਜਿਹੇ ਵਿੱਚ ਮੈਂ ਫੂਡ ਸੈਕਟਰ ਵਿੱਚ ਇਕੱਠੇ ਵਿਕਾਸ ਹਾਸਲ ਕਰਨ ਲਈ ਪੂਰੇ ਵਿਸ਼ਵ ਨੂੰ ਸੱਦਾ ਦਿੰਦਾ ਹਾਂ।
ਹਾਲਾਂਕਿ ਕੇਂਦਰੀ ਖੁਰਾਕ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਖਿਚੜੀ ਨੂੰ ਰਾਸ਼ਟਰੀ ਭੋਜਨ ਘੋਸ਼ਿਤ ਕੀਤੇ ਜਾਣ ਦੀ ਯੋਜਨਾ ਨਹੀਂ ਹੈ। ਸਗੋਂ ਵਿਸ਼ਵ ਰਿਕਾਰਡ ਲਈ ਇਸਨੂੰ ਭਾਰਤ ਦੀ ਐਂਟਰੀ ਦਿੱਤੀ ਗਈ ਹੈ। ਖਿਚੜੀ ਨੂੰ ਰਾਸ਼ਟਰੀ ਭੋਜਨ ਘੋਸ਼ਿਤ ਕਰਨ ਸਬੰਧੀ ਮੀਡੀਆ ਰਿਪੋਰਟਾਂ ਉੱਤੇ ਕੇਂਦਰੀ ਖੁਰਾਕ ਮੰਤਰੀ ਨੇ ਇਹ ਸਫਾਈ ਦਿੱਤੀ।