ਵਿਆਹ 'ਚ ਮਿਲਿਆ ਤੋਹਫਾ ਖੋਲ੍ਹਦੇ ਹੀ ਧਮਾਕਾ, ਨਵੇਂ ਵਿਆਹੇ ਲਾੜੇ ਸਮੇਤ ਦਾਦੀ ਦੀ ਮੌਤ

ਖ਼ਬਰਾਂ, ਰਾਸ਼ਟਰੀ

ਭੁਵਨੇਸ਼ਵਰ : ਓਡੀਸ਼ਾ ਦੇ ਬੋਲਾਂਗੀਰ ਵਿਚ ਸ਼ੁੱਕਰਵਾਰ ਨੂੰ ਵਿਆਹ ਵਿਚ ਮਿਲੇ ਇਕ ਤੋਹਫੇ ਨੂੰ ਖੋਲ੍ਹਦੇ ਸਮੇਂ ਵਿਸਫੋਟ ਹੋ ਗਿਆ। ਇਸ ਵਿਚ ਨਵੇਂ ਵਿਆਹੇ ਨੌਜਵਾਨ ਅਤੇ ਉਸਦੀ ਦਾਦੀ ਦੀ ਮੌਤ ਹੋ ਗਈ। ਨੌਜਵਾਨ ਦੀ ਪਤਨੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਈ। ਨਵੇਂ ਵਿਆਹੇ ਜੋੜੇ ਨੂੰ 21 ਫਰਵਰੀ ਨੂੰ ਵਿਆਹ ਦੇ ਰਿਸੈਪਸ਼ਨ ਵਿਚ ਕਿਸੇ ਅਣਜਾਨ ਸ਼ਖਸ ਨੇ ਇਹ ਤੋਹਫਾ ਦਿੱਤਾ ਸੀ। ਘਰ 'ਤੇ ਜਿਵੇਂ ਹੀ ਇਸ ਤੋਹਫੇ ਨੂੰ ਖੋਲਿਆ, ਉਸ ਵਿਚ ਧਮਾਕਾ ਹੋ ਗਿਆ। 

- 18 ਫਰਵਰੀ ਨੂੰ ਪਾਟਨਗੜ ਵਿਚ ਰਹਿਣ ਵਾਲੇ ਸੌਮਿਅ ਸ਼ੇਖਰ ਸਾਹੂ ਦਾ ਵਿਆਹ ਬੋਧ ਜਿਲ੍ਹੇ ਦੀ ਰੀਮਾ ਸਾਹੂ ਨਾਲ ਹੋਇਆ ਸੀ।   

- ਨਵੇਂ ਵਿਆਹੇ ਜੋੜੇ ਨੂੰ ਉਨ੍ਹਾਂ ਦੇ ਰਿਸੈਪਸ਼ਨ ਵਿਚ ਕਿਸੇ ਅਣਜਾਨ ਸ਼ਖਸ ਨੇ ਗਿਫਟ ਦਿੱਤਾ। ਸੌਮਿਅ ਨੇ ਤੋਹਫੇ ਨੂੰ ਘਰ ਲੈ ਜਾਕੇ ਦਾਦੀ ਦੇ ਕਮਰੇ ਵਿਚ ਖੋਲਿਆ ਤਾਂ ਉਸ ਵਿਚ ਧਮਾਕਾ ਹੋ ਗਿਆ। 

- ਜਿਸ ਸਮੇਂ ਹਾਦਸਾ ਹੋਇਆ, ਉਸ ਦੌਰਾਨ ਸੌਮਿਅ ਦੇ ਪਿਤਾ ਧੀ ਦੇ ਕੋਲ ਦਿੱਲੀ ਗਏ ਹੋਏ ਸਨ। ਸੌਮਿਅ ਦੀ ਮਾਂ ਵੀ ਉਸ ਸਮੇਂ ਘਰ 'ਤੇ ਨਹੀਂ ਸਨ। ਉਹ ਕਾਲਜ ਵਿਚ ਪ੍ਰਿੰਸੀਪਲ ਹੈ।

ਗੁਆਂਢੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ

- ਧਮਾਕਾ ਹੋਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਸੌਮਿਅ, ਉਸਦੀ ਦਾਦੀ ਅਤੇ ਪਤਨੀ ਰੀਮਾ ਨੂੰ ਜਖਮੀ ਹਾਲਤ ਵਿਚ ਪਾਟਨਗੜ ਸਬ - ਡਿਵੀਜਨਲ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ ਹੀ ਦਾਦੀ ਦੀ ਮੌਤ ਹੋ ਗਈ। 

- ਹਾਲਤ ਗੰਭੀਰ ਹੋਣ 'ਤੇ ਸੌਮਿਆ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਪਰ ਉਸਦੀ ਰਸਤੇ ਵਿਚ ਮੌਤ ਹੋ ਗਈ। ਰੀਮਾ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।