ਨਵੀਂ ਦਿੱਲੀ, 10 ਜੁਲਾਈ: ਅਦਾਲਤ ਦੀ ਹੁਕਮ ਅਦੂਲੀ ਦੇ ਦੋਸ਼ੀ ਠਹਿਰਾਏ ਜਾ ਚੁੱਕੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਇਕ ਵਾਰੀ ਫਿਰ ਸੁਪ੍ਰੀਮ ਕੋਰਟ 'ਚ ਵਿਅਕਤੀਗਤ ਤੌਰ ਤੇ ਪੇਸ਼ ਹੋਣ 'ਚ ਅਸਫ਼ਲ ਰਹੇ।
ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਜਸਟਿਸ ਉਦੈ ਲਲਿਤ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ 14 ਜੁਲਾਈ ਲਈ ਟਾਲਦਿਆਂ ਇਸ 'ਚ ਸਾਲੀਸੀਟਰ ਜਨਰਲ ਦੀ ਮਦਦ ਮੰਗੀ ਹੈ।
ਅਦਾਲਤ ਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਕੰਸੋਰਟੀਅਮ ਦੀ ਅਪੀਲ ਉਤੇ 8 ਮਈ ਨੂੰ ਵਿਜੈ ਮਾਲਿਆ ਨੂੰ ਹੁਕਮ ਅਦੂਲੀ ਦਾ ਦੋਸ਼ੀ ਠਹਿਰਾਇਆ ਸੀ ਕਿਉਂਕਿ ਉਹ ਭਾਰਤ ਅਤੇ ਵਿਦੇਸ਼ਾਂ 'ਚ ਅਪਣੀ ਸਾਰੀ ਜਾਇਦਾਦ ਦਾ ਵੇਰਵਾ ਪੇਸ਼ ਕਰਨ 'ਚ ਅਸਫ਼ਲ ਰਿਹਾ ਸੀ। ਅਦਾਲਤ ਦੀ ਹੁਕਮ ਅਦੂਲੀ ਦੇ ਮਾਮਲੇ 'ਚ ਵੱਧ ਤੋਂ ਵੱਧ ਛੇ ਮਹੀਨੇ ਦੀ ਸਜ਼ਾ ਅਤੇ ਦੋ ਹਜ਼ਾਰ ਰੁਪਏ ਤਕ ਦਾ ਜ਼ੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਮਾਲਿਆ ਉਸ ਦੀ ਬੰਦ ਹੋ ਚੁੱਕੀ ਜਹਾਜ਼ ਕੰਪਨੀ ਕਿੰਗਫ਼ਿਸ਼ਰ ਏਅਰਲਾਈਨਜ਼ ਨਾਲ ਸਬੰਧਤ 9 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਦੇ ਕਰਜ਼ੇ ਦੀ ਅਦਾਇਗੀ ਨਾ ਕਰਨ ਦੇ ਮਾਮਲੇ 'ਚ ਮੁਲਜ਼ਮ ਹੈ। ਭਾਰਤ ਨੇ ਪਿੱਛੇ ਜਿਹੇ ਬਰਤਾਨੀਆ ਨੂੰ ਮਾਲਿਆ ਦੀ ਸਪੁਰਦਗੀ ਛੇਤੀ ਤੋਂ ਛੇਤੀ ਯਕੀਨੀ ਕਰਨ ਦੀ ਅਪੀਲ ਕੀਤੀ ਸੀ। (ਪੀਟੀਆਈ)
ਅਦਾਲਤ ਦੀ ਹੁਕਮ ਅਦੂਲੀ ਦਾ ਮਾਮਲਾ ਮਾਲਿਆ ਇਕ ਵਾਰ ਮੁੜ ਸੁਪ੍ਰੀਮ ਕੋਰਟ 'ਚ ਪੇਸ਼ ਨਾ ਹੋਏ
ਨਵੀਂ ਦਿੱਲੀ, 10 ਜੁਲਾਈ: ਅਦਾਲਤ ਦੀ ਹੁਕਮ ਅਦੂਲੀ ਦੇ ਦੋਸ਼ੀ ਠਹਿਰਾਏ ਜਾ ਚੁੱਕੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਇਕ ਵਾਰੀ ਫਿਰ ਸੁਪ੍ਰੀਮ ਕੋਰਟ 'ਚ ਵਿਅਕਤੀਗਤ ਤੌਰ ਤੇ ਪੇਸ਼ ਹੋਣ 'ਚ ਅਸਫ਼ਲ ਰਹੇ।