ਨਾਈਜ਼ੀਰੀਆ 'ਚ ਆਤਮਘਾਤੀ ਹਮਲਾ, 2 ਦੀ ਮੌਤ,11 ਜ਼ਖਮੀ

ਖ਼ਬਰਾਂ, ਰਾਸ਼ਟਰੀ

ਕਾਨੋ: ਉੱਤਰ ਪੂਰਬ ਨਾਈਜੀਰੀਆ 'ਚ ਬੋਕੋ ਹਰਮ ਦੇ ਅੱਤਵਾਦੀਆਂ ਨੇ ਇਸ ਸਾਲ ਬੱਚਿਆਂ ਨੂੰ ਇਸਤੇਮਾਲ ਕਰ ਆਤਮਘਾਤੀ ਬੰਬ ਨਾਲ ਹਮਲੇ ਕੀਤੇ ਹਨ।

ਕਾਨੋ: ਉੱਤਰ ਪੂਰਬ ਨਾਈਜੀਰੀਆ 'ਚ ਬੋਕੋ ਹਰਮ ਦੇ ਅੱਤਵਾਦੀਆਂ ਨੇ ਇਸ ਸਾਲ ਬੱਚਿਆਂ ਨੂੰ ਇਸਤੇਮਾਲ ਕਰ ਆਤਮਘਾਤੀ ਬੰਬ ਨਾਲ ਹਮਲੇ ਕੀਤੇ ਹਨ। 1 ਜਨਵਰੀ, 2017 ਤੋਂ 83 ਬੱਚਿਆਂ ਨੂੰ ਬੰਬ ਦੇ ਤੌਰ 'ਤੇ ਵਰਤਿਆ ਗਿਆ ਹੈ। ਯੂਨੀਸੈਫ ਨੇ ਕਿਹਾ, ਉਨ੍ਹਾਂ ਵਿਚੋਂ ਜ਼ਿਆਦਾਤਰ 15 ਸਾਲ ਦੀ ਉਮਰ ਤੱਕ ਦੀਆਂ 55 ਲੜਕੀਆਂ ਅਤੇ 27 ਮੁੰਡੇ ਸਨ। ਉੱਤਰੀ-ਪੂਰਬੀ ਨਾਈਜ਼ੀਰੀਆ ਦੇ ਮੈਦੁਗੁਰੀ ਸ਼ਹਿਰ ਵਿਚ ਇਕ ਆਤਮਘਾਤੀ ਹਮਲੇ ਵਿਚ ਇਕ ਪੁਲਿਸ ਕਰਮੀ ਸਮੇਤ 2 ਲੋਕਾਂ ਦੀ ਮੌਤ ਹੋ ਗਈ।

ਪੁਲਿਸ ਨੇ ਇਕ ਬਿਆਨ ਵਿਚ ਦੱਸਿਆ ਕਿ ਸ਼ਹਿਰ ਦੇ ਬਾਹਰੀ ਇਲਾਕੇ ਮੁਨਾ ਗਰਾਜ ਵਿਚ ਹੋਏ ਹਮਲੇ ਵਿਚ 11 ਹੋਰ ਲੋਕ ਜ਼ਖਮੀ ਹੋ ਗਏ। ਹਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਰਾਤ ਦੇ ਕਰੀਬ 1:45 ਮਿੰਟ ‘ਤੇ ਇਸ ਇਲਾਕੇ ਵਿਚ ਗਸ਼ਤ ਕਰ ਰਹੇ ਪੁਲਿਸ ਦੀ ਇਕ ਹਥਿਆਰਬੰਦ ਗੱਡੀ ਨੇੜੇ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਇਸ ਹਮਲੇ ਵਿਚ 1 ਨਾਗਰਿਕ ਦੀ ਮੌਤ ਹੋ ਗਈ ਜਦਕਿ 7 ਹੋਰ ਨਾਗਰਿਕ ਅਤੇ ‘ਸਪੈਸ਼ਲ ਐਂਟੀ ਰੌਬਰੀ ਸਕਵਾਡ’ ਦੇ ਚਾਰ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਦੇ ਸਮੇਂ ਮੌਜੂਦ ਚਸ਼ਮਦੀਦਾਂ ਅਤੇ ਇਕ ਬਚਾਅ ਕਰਮੀ ਨੇ ਦੱਸਿਆ ਕਿ ਪੁਲਿਸ ਗੱਡੀ ਦੇ ਡ੍ਰਾਈਵਰ ਅਤੇ 1 ਨਾਗਰਿਕ ਦੀ ਹਮਲੇ ਵਿਚ ਮੌਤ ਹੋ ਗਈ ਅਤੇ ਹਥਿਆਰਬੰਦ ਗੱਡੀ ਬੁਰੀ ਤਰ੍ਹਾਂ ਤਬਾਹ ਹੋ ਗਈ।